ਚੰਡੀਗੜ੍ਹ, 28 ਮਾਰਚ 2025: Handball Competition: ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੀ ਅਗਵਾਈ ਹੇਠ ਸੁੰਦਰ ਨਗਰ ਦੇ ਬੀਬੀਐਮਬੀ ਕਲੋਨੀ ਸਕੂਲ ਗਰਾਊਂਡ ਵਿਖੇ ਕਰਵਾਏ ਆਲ ਇੰਡੀਆ ਇੰਟਰ-ਯੂਨੀਵਰਸਿਟੀ ਹੈਂਡਬਾਲ ਮੁਕਾਬਲੇ ਦਾ ਖਿਤਾਬ ਆਪਣੇ ਨਾ ਕਰ ਲਿਆ ਹੈ।
ਹੈਂਡਬਾਲ ਮੁਕਾਬਲੇ ਦੇ ਫਾਈਨਲ ਮੈਚ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੂੰ 26-27 ਗੋਲਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ | ਇਸ ਸਮੁੱਚੇ ਮੁਕਾਬਲੇ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ, ਐਚਪੀਯੂ ਸ਼ਿਮਲਾ ਦੂਜੇ ਅਤੇ ਜੀਐਨਡੀਯੂ ਅੰਮ੍ਰਿਤਸਰ ਤੀਜੇ ਸਥਾਨ ‘ਤੇ ਰਹੇ। ਗਾਇਤਰੀ ਕਾਲਜ ਦੇ ਮੈਨੇਜਰ ਪੰਕਜ ਸੋਨੀ ਨੇ ਦੱਸਿਆ ਕਿ ਇਸ ਮੁਕਾਬਲੇ ‘ਚ ਦੇਸ਼ ਦੇ ਚਾਰ ਜ਼ੋਨਾਂ ਦੀਆਂ 16 ਟੀਮਾਂ ਨੇ ਹਿੱਸਾ ਲਿਆ ਸੀ।
ਵੀਰਵਾਰ ਨੂੰ ਸਮਾਪਤੀ ਸਮਾਗਮ ‘ਚ ਮੁੱਖ ਮਹਿਮਾਨ ਵਜੋਂ, ਐਸਪੀਯੂ ਮੰਡੀ ਦੇ ਵਾਈਸ ਚਾਂਸਲਰ, ਪ੍ਰੋ. ਲਲਿਤ ਕੁਮਾਰ ਅਵਸਥੀ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਵਾਈਸ ਚਾਂਸਲਰ ਐਸਪੀਯੂ ਮੰਡੀ ਪ੍ਰੋਫੈਸਰ ਅਨੁਪਮਾ ਸਿੰਘ ਮੌਜੂਦ ਸਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
Read More: Himachal: ਹਿਮਾਚਲ ਪ੍ਰਦੇਸ਼ ਦੀ ਮਹਿਲਾ ਹੈਂਡਬਾਲ ਟੀਮ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਗਮਾ