Punjabi University

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਮੈੱਸ ਦੇ ਖਾਣੇ ‘ਚੋਂ ਨਿਕਲੀਆਂ ਸੁੰਡੀਆਂ, ਵਿਦਿਆਰਥਣਾਂ ਨੇ ਘੇਰਿਆ ਯੂਨੀਵਰਸਿਟੀ ਪ੍ਰਸ਼ਾਸਨ

ਪਟਿਆਲਾ, 10 ਅਗਸਤ 2024: ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ਇੱਕ ਵਾਰ ਫਿਰ ਸੁਰਖੀਆਂ ‘ਚ ਹੈ | ਅੰਬੇਦਕਰ ਹੋਸਟਲ ‘ਚ ਰਹਿੰਦੀਆਂ ਕੁੜੀਆਂ ਨੂੰ ਮੈੱਸ ਦੇ ਪਰੋਸੇ ਜਾਣ ਵਾਲੇ ਸਵੇਰ ਦੇ ਖਾਣੇ ਦੇ ‘ਚੋਂ ਸੁੰਡੀਆਂ ਨਿਕਲ ਦਾ ਮਾਮਲਾ ਸਾਹਮਣੇ ਆਇਆ ਹੈ | ਹੋਸਟਲ ਦੀਆਂ ਵਿਦਿਆਰਥਣਾਂ ਦੇ ਵੱਲੋਂ ਇਸ ਦੀ ਵੀਡੀਓ ਬਣਾਉਣ ਲਈ ਗਈ |

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਜਦੋਂ ਡੀਨ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਇਹਨਾਂ ਵਿਦਿਆਰਥਣਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਡੀਨ ਮੈਡਮ ਮੋਨਿਕਾ ਚਾਵਲਾ ਦੇ ਵੱਲੋਂ ਇਹਨਾਂ ਤੋਂ ਕਥਿਤ ਤੌਰ ‘ਤੇ ਕਿਨਾਰਾ ਕਰ ਲਿਆ | ਇਸ ਦੌਰਾਨ ਇਹਨਾਂ ਵਿਦਿਆਰਥਣਾਂ ਦੇ ਵੱਲੋਂ ਡੀਨ (Punjabi University) ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਅਤੇ ਮਾਮਲਾ ਹੋਰ ਭਖ ਗਿਆ।

ਵਿਦਿਆਰਥਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਪਹਿਲਾਂ ਵੀ ਹੋਸਟਲ ਦੇ ਪ੍ਰਬੰਧਾਂ ਤੋਂ ਬਹੁਤ ਦੁਖੀ ਹਾਂ ਅਤੇ ਇਸ ਸਬੰਧੀ ਅਸੀਂ ਕੁਝ ਦਿਨ ਪਹਿਲਾਂ ਰਾਤ ਨੂੰ ਵੀ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਤੋਂ ਬਾਅਦ ਇਗਜਾਮੀਨੇਸ਼ਨ ਦੇ ਲਈ ਇੱਕ ਟੀਮ ਦੇ ਦੁਆਰਾ ਪਰਸੋਂ ਪੂਰੀ ਚੈਕਿੰਗ ਕੀਤੀ ਗਈ ਸੀ ਜਿਸ ਦੇ ‘ਚ ਮੁੱਖ ਮੁਸ਼ਕਿਲਾਂ ਹੋਸਟਲ ਦੇ ‘ਚ 437 ਦੀ ਬਜਾਏ 620 ਦੇ ਕਰੀਬ ਵਿਦਿਆਰਥੀਆਂ ਨੂੰ ਅਲਾਟਮੈਂਟ ਪੁਰਾਣੀ ਕੰਸਟਰਕਸ਼ਨ ਅਤੇ ਬਾਥਰੂਮਾਂ ਦੇ ਮਾੜੇ ਹਲਾਤ, ਮੈੱਸ ‘ਚ ਮਾੜਾ ਖਾਣਾ ਆਦਿ ਮੁੱਖ ਪਰੇਸ਼ਾਨੀਆਂ ਵਿਦਿਆਰਥਨਾਂ ਨੂੰ ਝੱਲਣੀਆਂ ਪੈ ਰਹੀਆਂ ਹਨ।

ਇਸ ਸਬੰਧੀ ਪਰਸੋਂ ਇੰਸਪੈਕਸ਼ਨ ਹੋਣ ਤੋਂ ਬਾਵਜੂਦ ਕੱਲ੍ਹ ਸਵੇਰੇ ਮੈੱਸ ‘ਚ ਭਰੋਸੇ ਗਏ ਪਰੌਂਠੇ ਖੱਟੇ ਸਨ ਅਤੇ ਅੱਜ ਤਾਂ ਹੱਦ ਹੀ ਹੋ ਗਈ ਜਦੋਂ ਮੈੱਸ ਦੇ ‘ਚ ਖਾਣੇ ਦੇ ‘ਚੋਂ ਸੁੰਡੀਆਂ ਨਿਕਲ ਆਈਆਂ। ਇਸ ਬਾਬਤ ਡੀਨ ਮੋਨਿਕਾ ਚਾਵਲਾ ਨੇ ਕਿਹਾ ਕਿ ਮੈੱਸ ਦੇ ਠੇਕੇਦਾਰ ਦਾ ਕੰਟਰੈਕਟ ਖਤਮ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਨਵਾਂ ਠੇਕੇਦਾਰ ਨਿਯੁਕਤ ਕਰ ਦਿੱਤਾ ਜਾਵੇਗਾ।

Scroll to Top