ਪਟਿਆਲਾ,28 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਹਾਨ ਕੋਸ਼ ਛਾਪਣ ਦੀ ਜਿਥੇ ਵਿਸ਼ੇਸ਼ ਜ਼ਿੰਮੇਵਾਰੀ ਸੋਪੀ ਗਈ ਸੀ। ਉਥੇ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਮਹਾਨ ਕੋਸ਼ ‘ਚ ਵਿਦਵਾਨਾਂ ਦੇ ਅਨੁਸਾਰ 30 ਹਜ਼ਾਰ ਤੋਂ ਲੈ ਕਿ 35 ਹਜ਼ਾਰ ਤੱਕ ਛਪੇ ਕੋਸ਼ ‘ਚ ਗਲਤੀਆਂ ਪਾਇਆ ਗਈਆ ਸਨ। ਜਿਸ ‘ਚ ਪਵਿੱਤਰ ਗੁਰਬਾਣੀ ਦੇ ਅੰਕ ਵੀ ਸਨ।
ਗਲਤੀਆਂ ਕਾਰਨ ਇਸ ਮਹਾਨ ਕੋਸ਼ ਨੂੰ ਰਿੱਤੀ ਰਿਵਾਜ ਅਨੁਸਾਰ ਸਸਕਾਰ ਕਰਨਾ ਚਾਹੀਦਾ ਸੀ।ਨਾ ਕਿ ਇਸ ਕੋਸ਼ ਦੇ ਅੰਕਾ ਨੂੰ ਫਾੜ ਫਾੜ ਕਿ ਟੋਇਆ ‘ਚ ਦੱਬਿਆਂ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਾਪਰੀ ਘਟਨਾ ਮੰਦਭਾਗੀ ਹੈ | ਰਾਜੂ ਖੰਨਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਹ ਮਹਾਨ ਕੋਸ਼ ਛਾਪਣ ਦਾ ਪ੍ਰੋਜੈਕਟ ਮਿਲਿਆ ਸੀ। ਜਿਸ ਤੇ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਸੀ।
ਮਹਾਨ ਕੋਸ਼ ਵਿੱਚ ਗਲਤੀਆਂ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਨੂੰ ਨਕਾਰ ਦਿੱਤਾ ਗਿਆ ਸੀ।ਇਸ ਕੋਸ ‘ਚ ਇਤਹਾਸ ਨਾਲ ਵੀ ਛੇੜਛਾੜ ਪਾਈ ਗਈ ਸੀ | ਅੱਜ ਯੂਨੀਵਰਸਿਟੀ ਪਟਿਆਲਾ ਵੱਲੋਂ ਲੁੱਕਵੇ ਢੰਗ ਨਾਲ ਘੋਰ ਬੇਅਦਬੀ ਕਰਦੇ ਹੋਏ ਬਾਗਬਾਨੀ ਏਰੀਏ ਵਿੱਚ ਡੂੰਘੇ ਟੋਏ ਪੁੱਟ ਕਿ 15 ਹਜ਼ਾਰ ਮਹਾਨ ਕੋਸ਼ ਦੀਆਂ ਕਾਪੀਆਂ ਦੇ ਅੰਕ ਫਾੜ ਫਾੜ ਕੇ ਦੱਬਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਸਖ਼ਤ ਵਿਰੋਧ ਕੀਤਾ ਗਿਆ।
ਜਿਸ ਤੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਵੀ ਕੀਤੀ ਗਈ। ਰਾਜੂ ਖੰਨਾ ਨੇ ਇਸ ਮਹਾਨ ਕੋਸ਼ ਦੀ ਬੇਅਬਦੀ ਕਰਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਤੇ ਸਖਤ ਕਾਰਵਾਈ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ,ਤੇ ਮਾਨਯੋਗ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਜਿਸ ਵੀ ਯੂਨੀਵਰਸਿਟੀ ਪ੍ਰਸ਼ਾਸਨਿਕ ਅਧਿਕਾਰੀ ਤੇ ਮਹਾਨ ਕੋਸ਼ ਤੇ ਬਣੀ ਕਮੇਟੀ ਮੈਂਬਰ ਦੀ ਇਸ ਮਹਾਨ ਕੋਸ਼ ਨੂੰ ਰਿਤੀ ਰਿਵਾਜਾ ਦੇ ਉੱਲਟ ਜਾ ਕਿ ਟੋਏ ਪੁੱਟ ਕਿ ਦੱਬਣ ਦੀ ਕੋਸ਼ਿਸ਼ ਵਿਚ ਮਿਲੀਭੁਗਤ ਹੈ। ਉਸ ਖਿਲਾਫ ਬੇਅਦਬੀ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾ ਜੋ ਕੋਈ ਵੀ ਅੱਗੋਂ ਪਵਿੱਤਰ ਮਹਾਨਕੋਸ਼ ਨਾਲ ਛੇੜਛਾੜ ਤੇ ਬੇਅਦਬੀ ਦੀ ਜ਼ੁਰਅਤ ਨਾ ਕਰ ਸਕੇ।
Read More: ਪੰਜਾਬੀ ਯੂਨੀਵਰਸਿਟੀ ‘ਚ ਮਹਾਨ ਕੋਸ਼ ਨੂੰ ਮਿੱਟੀ ’ਚ ਦੱਬਣ ਦੀ ਸੀ ਤਿਆਰੀ, ਮੌਕੇ ‘ਤੇ ਪੁੱਜੇ ਵਿਦਿਆਰਥੀ