ਚੰਡੀਗੜ੍ਹ 09 ਜਨਵਰੀ 2023: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ. ਡਿਪਟੀ ਵੋਹਰਾ ਦੀ ਸੜਕ ਹਾਦਸੇ ਵਿੱਚ ਮੌਤ ਦੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਰਣਜੀਤ ਬਾਵਾ ਦੇ ਪ੍ਰੋਗਰਾਮ ਦੇ ਖ਼ਤਮ ਹੋਣ ਮਗਰੋਂ ਡਿਪਟੀ ਵੋਹਰਾ ਚੰਡੀਗੜ੍ਹ ਤੋਂ ਆਪਣੇ ਘਰ ਬਟਾਲਾ ਵਿਖੇ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ,ਜਿੱਥੇ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ | ਕੱਲ੍ਹ ਹੀ ਡਿਪਟੀ ਵੋਹਰਾ ਦਾ ਜਨਮ ਦਿਨ ਵੀ ਸੀ ਅਤੇ ਕੱਲ੍ਹ ਸਵੇਰੇ ਹੀ ਸੋਸਲ ਮੀਡੀਆ ’ਤੇ ਉਹਨਾਂ ਆਪਣੇ ਜਨਮ ਦਿਨ ਦੀ ਪੋਸਟ ਪਾਈ ਸੀ।
ਜਨਵਰੀ 19, 2025 12:32 ਪੂਃ ਦੁਃ