ਚੰਡੀਗੜ੍ਹ, 21 ਅਗਸਤ 2025: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਾਲਾਂ ਅਤੇ ਵਟਸਐਪ ਸੁਨੇਹਿਆਂ ਰਾਹੀਂ ਧਮਕੀ ਦਿੱਤੀ ਹੈ। ਮਨਕੀਰਤ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਮਿਲਿਆ, ਜਿਸ ‘ਚ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਹੈ। ਗਾਇਕ ਮਨਕੀਰਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ।
ਗਾਇਕ ਮਨਕੀਰਤ ਔਲਖ ਨੂੰ ਕੀਤੇ ਪੰਜਾਬੀ ‘ਚ ਮੈਸੇਜ ‘ਚ ਲਿਖਿਆ ਹੈ ਕਿ ਤਿਆਰ ਹੋ ਜਾ ਪੁੱਤ ਤੇਰਾ ਸਮਾਂ ਆ ਗਿਆ ਹੈ, ਭਾਵੇਂ ਉਹ ਤੇਰੀ ਪਤਨੀ ਹੋਵੇ ਜਾਂ ਤੇਰਾ ਬੱਚਾ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਇਹ ਨਾ ਸੋਚ ਕਿ ਤੈਨੂੰ ਮਜ਼ਾਕ ਨਾਲ ਧਮਕੀ ਦਿੱਤੀ ਗਈ ਹੈ, ਹੁਣ ਤੇਰੇ ਨਾਲ ਕੀ ਹੁੰਦਾ ਹੈ।
ਇਹ ਮੈਸੇਜ ਮਨਕੀਰਤ ਔਲਖ ਦੇ ਪ੍ਰਬੰਧਨ ਦੇ ਅਧਿਕਾਰਤ ਨੰਬਰ ‘ਤੇ ਆਇਆ ਹੈ। ਮਨਕੀਰਤ ਦੇ ਇੱਕ ਕਰੀਬੀ ਮੈਂਬਰ ਨੇ ਕਿਹਾ ਕਿ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਹਿਲਾਂ ਇੱਕ ਵੌਇਸ ਕਾਲ ਆਈ, ਉਸ ਤੋਂ ਬਾਅਦ ਇੱਕ ਮੈਸੇਜ ਆਇਆ। ਇਹ ਪਹਿਲੀ ਵਾਰ ਹੈ ਜਦੋਂ ਅਜਿਹਾ ਲਿਖਤੀ ਮੈਸੇਜ ਆਇਆ ਹੈ। ਇਹ ਮੈਸੇਜ ਕੱਲ੍ਹ ਆਇਆ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ‘ਚ ਕੋਈ ਮੰਗ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
Read More: ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ CM ਭਗਵੰਤ ਮਾਨ ਨੂੰ ਕੀਤੀ ਸ਼ਿਕਾਇਤ