Site icon TheUnmute.com

ਪਟਿਆਲਾ ਤੋਂ ਏਜੀਟੀਐਫ ਵਲੋਂ ਪੰਜਾਬੀ ਗਾਇਕ ਕਰਨ ਔਜਲਾ ਦਾ ਸਾਥੀ ਗ੍ਰਿਫਤਾਰ

Karan Aujla

ਚੰਡੀਗੜ੍ਹ, 28 ਅਪ੍ਰੈਲ 2023: ਪਟਿਆਲਾ ਤੋਂ ਪੰਜਾਬੀ ਗਾਇਕ ਕਰਨ ਔਜਲਾ (Karan Aujla) ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ | ਪਟਿਆਲਾ ਤੋਂ ਏਜੀਟੀਐਫ ਦੀ ਟੀਮ ਨੇ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁਮਾਣ ਨੂੰ ਗ੍ਰਿਫਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ ਪਟਿਆਲਾ ਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਝ ਦਿਨ ਪਹਿਲਾਂ ਹੀ ਕਰਨ ਔਜਲਾ ਦੀ ਇਕ ਪ੍ਰੋਗਰਾਮ ਦੀ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਅਨਮੋਲ ਬਿਸ਼ਨੋਈ ਕਰਨ ਔਜਲਾ ਨਾਲ ਸਟੇਜ ‘ਤੇ ਦਿਖਾਈ ਦਿੱਤਾ |

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਰਨ ਔਜਲਾ ਵਿਵਾਦਾਂ ਵਿੱਚ ਘਿਰ ਗਏ ਹਨ। ਸੂਤਰਾਂ ਦੇ ਮੁਤਾਬਕ ਏਜੀਟੀਐਫ ਨੇ ਸ਼ਾਰਪੀ ਘੁਮਾਣ ਦੇ ਨਾਲ-ਨਾਲ ਅੱਠ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿਚ ਇੱਕ ਟਰੈਵਲ ਏਜੇਂਟ ਵੀ ਸ਼ਾਮਲ ਹੈ | ਸੂਤਰਾਂ ਮੁਤਾਬਕ ਸ਼ਾਰਪੀ ਨੂੰ ਜਾਅਲੀ ਪਾਸਪੋਰਟ ਦੇ ਮਾਮਲੇ ‘ਚ ਹਿਰਾਸਤ ਵਿਚ ਲਿਆ ਗਿਆ ਹੈ |

Exit mobile version