July 6, 2024 6:53 pm

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ Inderjit Nikku, ਇੰਡਸਟਰੀ ‘ਚ ਮੁੜ ਕਰਨ ਜਾ ਰਹੇ ਵਾਪਸੀ !

ਅੰਮ੍ਰਿਤਸਰ, 25 ਅਪ੍ਰੈਲ 2023: ਅੱਜ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Inderjit Nikku) ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ। ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਨਿੱਕੂ ਨੇ ਕਿਹਾ ਕਿ ਜਦੋਂ ਕੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਪਿੱਛੇ ਚਲਾ ਜਾਂਦਾ ਹੈ ਤਾਂ ਉਸਨੂੰ ਵਾਪਸੀ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ, ਪਰ ਵਾਹਿਗੁਰੂ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਦੁਬਾਰਾ ਤੋਂ ਇੰਡਸਟਰੀ ਵਿੱਚ ਆਪਣੀ ਵਾਪਸੀ ਕੀਤੀ ਹੈ। ਉਨ੍ਹਾਂ ਨੇ ਆਪਣਾ ਚੈਨਲ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਉਹਨਾਂ ਦੇ ਪੰਜਾਬੀ ਮਿਊਜ਼ਿਕ ਟਰੈਕ ਵੀ ਜਲਦ ਆਉਣੇ ਸ਼ੁਰੂ ਹੋਣਗੇ।

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਪਿਛਲੇ ਦਿਨੀਂ ਮੋਰਿੰਡਾ ਵਿਖੇ ਬੇਅਦਬੀ ਹੋਈ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਰਕਾਰਾਂ ਨੂੰ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਵੱਖ-ਵੱਖ ਧਰਮਾਂ ਵਿੱਚ ਵੰਡਿਆ ਨਹੀਂ ਜਾ ਸਕਦਾ ਕਿਉਂਕਿ ਪੰਜਾਬ ਵਿੱਚ ਹਰੇਕ ਧਰਮ ਦਾ ਵਿਆਕਤੀ ਰਹਿੰਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜਿਥੇ ਆ ਕੇ ਕੋਈ ਵੀ ਮੱਥਾ ਟੇਕ ਸਕਦਾ ਹੈ। ਆਖ਼ਰ ਵਿਚ ਉਹਨਾਂ ਨੇ ਆਪਣੇ ਸਰੋਤਿਆਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਪਿਆਰ ਸਦਕਾ ਉਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੁਬਾਰਾ ਵਾਪਸੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਨਿੱਕੂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕਾਫ਼ੀ ਸਮਾਂ ਦੂਰ ਰਹੇ ਸਨ। ਪਰ ਹੁਣ ਮੁੜ ਤੋਂ ਪੰਜਾਬੀ ਸਰੋਤਿਆਂ ਨੇ ਇੰਦਰਜੀਤ ਨਿੱਕੂ ਦਾ ਇੰਡਸਟਰੀ ‘ਚ ਸਵਾਗਤ ਕੀਤਾ ਹੈ।