ਗੁਰੂ ਰੰਧਾਵਾ

ਪੰਜਾਬੀ ਗਾਇਕ ਗੁਰੂ ਰੰਧਾਵਾ ਹੜ੍ਹ-ਪੀੜਤ ਕਿਸਾਨਾਂ ਨੂੰ ਵੰਡਣਗੇ ਕਣਕ ਦੇ ਬੀਜ

ਪੰਜਾਬ, 08 ਸਤੰਬਰ 2025: ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ | ਪੰਜਾਬ ਦੇ ਕਈ ਪਿੰਡ ਹੜ੍ਹ ਦੀ ਲਪੇਟ ‘ਚ ਆਏ ਹਨ | ਪ੍ਰਸ਼ਾਸਨ, ਸਮਾਜ ਸੇਵੀ ਸੰਸਥਾ, ਗਾਇਕ ਅਤੇ ਹੋਰ ਉੱਘੀਆਂ ਹਸਤੀਆਂ ਲੋਕਾਂ ਦੀ ਮੱਦਦ ਲਈ ਅੱਗੇ ਆਏ ਹਨ |

ਪੰਜਾਬੀ ਗਾਇਕ ਗੁਰੂ ਰੰਧਾਵਾ ਇਸ ਸੰਕਟ ਦੀਆਂ ਘੜੀ ‘ਚ ਆਪਣੇ ਲੋਕਾਂ ਦੀ ਮੱਦਦ ਲਈ ਅੱਗੇ ਹਨ | ਇਸ ਤੋਂ ਪਹਿਲਾਂ ਗੁਰੂ ਰੰਧਾਵਾ ਨੇ ਇਕ ਮਾਤਾ ਜੀ ਦਾ ਟੁੱਟਿਆ ਘਰ ਮੁੜ ਬਣਾਉਣ ਦਾ ਵਾਅਦਾ ਕੀਤਾ ਹੈ, ਜਿਸਦਾ ਘਰ ਹੜ੍ਹ ਕਾਰਨ ਤਬਾਹ ਹੋ ਗਿਆ ਸੀ।

ਹੁਣ ਗੁਰੂ ਰੰਧਾਵਾ ਨੇ ਪੰਜਾਬ ਦੇ ਕਿਸਾਨਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹ ਦਾ ਪਾਣੀ ਹਟੇਗਾ ਅਤੇ ਜੀਵਨ ਦੁਬਾਰਾ ਠੀਕ ਹੋਵੇਗਾ | ਉਹ ਸਾਰੇ ਹੜ੍ਹ-ਪੀੜਤ ਕਿਸਾਨਾਂ ਨੂੰ ਕਣਕ ਦੇ ਬੀਜ ਵੰਡਣਗੇ, ਤਾਂ ਜੋ ਉਹ ਮੁੜ ਖੇਤੀਬਾੜੀ ਸ਼ੁਰੂ ਕਰ ਸਕਣ।

ਗੁਰੂ ਰੰਧਾਵਾ ਦਾ ਕਹਿਣਾ ਹੈ ਕਿ “ਜਦੋਂ ਇਹ ਹੜ੍ਹ ਖਤਮ ਹੋ ਜਾਣਗੇ ਤੇ ਪਾਣੀ ਦਾ ਪੱਧਰ ਘੱਟ ਜਾਵੇਗਾ ਤਾਂ ਮੈਂ ਹੜ੍ਹ ਪੀੜਤ ਪਿੰਡਾਂ ‘ਚ ਕਣਕ ਦੇ ਬੀਜ ਵੰਡਾਂਗਾ ਤਾਂ ਕਿ ਅਗਲੀ ਖੇਤੀ ਕੀਤੀ ਜਾ ਸਕੇ ਅਤੇ ਲੋਕ ਨਵੀਂ ਸ਼ੁਰੂਆਤ ਕਰ ਸਕਣ।”

Read More: ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸਮਰਾਲਾ ਦੀ ਅਦਾਲਤ ਨੇ ਸੰਮਨ ਕੀਤੇ ਜਾਰੀ

Scroll to Top