ਚੰਡੀਗੜ੍ਹ, 23 ਅਪ੍ਰੈਲ 2025: First Punjabi World Record holder Poet: ਸਿਮਰਪ੍ਰੀਤ ਸਿੰਘ (Preet Simar) ਪਹਿਲੇ ਪੰਜਾਬੀ ਸ਼ਾਇਰ ਜਿੰਨ੍ਹਾਂ ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ (International Book of Records) ‘ਚ ਆਪਣਾ ਨਾਮ ਦਰਜ ਕੀਤਾ ਹੈ | ਇਹ ਰਿਕਾਰਡ ਸਭ ਤੋਂ ਤੇਜ਼ 5 ਕਵਿਤਾਵਾਂ ਲਿਖਣ ਦਾ ਹੈ | ਸਿਮਰਪ੍ਰੀਤ ਸਿੰਘ 2 ਮਿੰਟ 8 ਸਕਿੰਟ ‘ਚ 5 ਲਾਈਵ ਕਵਿਤਾਵਾਂ ਲਿਖਣ ਵਾਲੇ ਪਹਿਲੇ ਪੰਜਾਬੀ ਕਵੀ ਬਣੇ ਹਨ, ਜਿਨ੍ਹਾਂ ਨੇ ਇਤਿਹਾਸ ਰਚਿਆ ਹੈ|
ਸ਼ਾਇਰ ਸਿਮਰਪ੍ਰੀਤ ਸਿੰਘ (Simarpreet Singh) ਨੇ ਆਪਣਾ ਇਸ ਵਿਸ਼ਵ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਉਣ ਲਈ ਬਹੁਤ ਮਿਹਨਤ ਕੀਤੀ ਹੈ | ਸਿਮਰਪ੍ਰੀਤ ਸਿੰਘ ਇੱਕ ਸ਼ਾਇਰ, ਲੇਖਕ ਤੇ ਗਾਇਕ ਵੀ ਹਨ ਅਤੇ ਹੁਣ ਤੱਕ 4 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ | ਸਾਲ 2018 ‘ਚ ਪਹਿਲੀ ਕਿਤਾਬ ‘ਤੇਰਾ ਅਹਿਸਾਸ’ ਤੋਂ ਸ਼ੁਰੂਆਤ ਕਰਕੇ ‘ਸਰਮਾਏ ਜ਼ਿੰਦਗੀ ਦੇ’ ‘ਹਰ ਦਿਲ ਦੀ ਕੀਤੀ|
ਸਿਮਰਪ੍ਰੀਤ ਸਿੰਘ ਇੱਕ ਕਹਾਣੀ ‘ਤੇ ਚਰਚਿਤ ਕਿਤਾਬ ‘ਸਫ਼ਰਾਂ ‘ਤੇ ਹਾਂ’ ਤੱਕ ਦਾ ਸਫ਼ਰ ਤਹਿ ਕਰਕੇ ਪਾਠਕਾਂ ਦੇ ਦਿਲਾਂ ‘ਚ ਇਕ ਖ਼ਾਸ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ| ਉਨ੍ਹਾਂ ਦੀ ਪ੍ਰਾਪਤੀ ਨਾ ਸਿਰਫ਼ ਇੱਕ ਨਿੱਜੀ ਮੀਲ ਪੱਥਰ ਹੈ, ਸਗੋਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਲਈ ਮਾਣ ਦਾ ਪਲ ਵੀ ਹੈ। ਸਾਲ 2015 ‘ਚ ਇੱਕ ਅੱਖ ਦੀ ਰੌਸ਼ਨੀ ਦਾ ਚਲੇ ਜਾਣਾ ‘ਤੇ ਹੁਣ ਵਿਸ਼ਵ ਰਿਕਾਰਡ ਕਾਇਮ ਕਰਨਾ ਵੱਡੀ ਮਿਸਾਲ ਹੈ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਛੇਤੀ ਹਿੰਮਤ ਹਰ ਜਾਂਦੇ ਹਨ| ਸਿਮਰਪ੍ਰੀਤ ਸਿੰਘ ਦੀ ਪੂਰੀ ਕਹਾਣੀ ਨੂੰ ਕਿਤਾਬ ‘ਸਫ਼ਰਾਂ ‘ਤੇ ਹਾਂ’ ‘ਚ ਪੜ੍ਹਿਆ ਜਾ ਸਕਦਾ ਹੈ | ਪ੍ਰੀਤ ਲਿਖਦੇ ਹਨ ਕਿ ‘ਉਹਨਾਂ ਨੂੰ ਮੰਜ਼ਿਲਾਂ ਦੀ ਕੀ ਪਰਵਾਹ, ਜਿਨ੍ਹਾਂ ਨੂੰ ਸਫ਼ਰਾਂ ਨਾਲ ਇਸ਼ਕ ਹੈ’ |
Read More: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਰਿਹਾ ਸਾਲ 2023, ਤੋੜੇ ਕਈ ਰਿਕਾਰਡ