Sunanda Sharma

ਸੁਨੰਦਾ ਸ਼ਰਮਾ ਦੇ ਹੱਕ ‘ਚ ਨਿੱਤਰੀ ਪੰਜਾਬੀ ਇੰਡਸਟਰੀ, ਜਾਣੋ ਵੇਰਵਾ

11 ਮਾਰਚ 2025: ਜਿਵੇ ਕਿ ਸਭ ਨੂੰ ਹੀ ਪਤਾ ਹੈ ਕਿ ਕੁੱਝ ਦਿਨ ਪਹਿਲਾਂ ਸੁਨੰਦਾ ਸ਼ਰਮਾ (Sunanda Sharma) ਦੇ ਨਾਲ ਇਕ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਉਨ੍ਹਾਂ ਇਕ ਕੰਪਨੀ ਉਤੇ ਇਲਜ਼ਾਮ ਲਗਾਇਆ ਸੀ ਕਿ ਉਸ ਕੰਪਨੀ ਦੇ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ|

ਦੱਸ ਦੇਈਏ ਕਿ ਸੁਨੰਦਾ ਸ਼ਰਮਾ (Sunanda Sharma)  ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ CM ਭਗਵੰਤ ਮਾਨ (bhagwant maan) ਨੂੰ ਵੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਜਿਥੇ ਮਾਨ ਦੇ ਵੱਲੋਂ ਐਕਸ਼ਨ ਲੈਂਦੇ ਹੋਏ ਪ੍ਰੋਡਿਊਸਰ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ, ਉਥੇ ਹੀ ਮਹਿਲਾ ਪ੍ਰਧਾਨ ਰਾਜ ਲਾਲੀ ਗਿੱਲ ਦੇ ਵਲੋਂ ਵੀ ਇਸ ਮੁੱਦੇ ‘ਤੇ ਨੋਟਿਸ ਜਾਰੀ ਕੀਤਾ ਗਿਆ ਸੀ|

ਉਥੇ ਹੀ ਹੁਣ ਸੁਨੰਦਾ ਸ਼ਰਮਾ (Sunanda Sharma) ਦੇ ਦੇ ਹੱਕ ਦੇ ਵਿਚ ਅੱਧੀ ਤੋਂ ਜਿਆਦਾ ਪੰਜਾਬੀ ਇੰਡਸਟਰੀ ਸਾਹਮਣੇ ਆ ਗਈ ਹੈ|

ਸੁਨੰਦਾ ਸ਼ਰਮਾ ਦੇ ਹੱਕ ‘ਚ ਅੱਗੇ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਹਾ- ਮੇਰੇ ਨਾਲ ਵੀ 2017 ‘ਚ ਇਹੀ ਕੁੱਝ ਹੋਇਆ ਸੀ, ਮੈਂ ਰੋਦੀਂ ਰਹੀ ਤੇ ਕੰਮ ਦੀ ਭੀਖ ਮੰਗਦੀ ਰਹੀ, ਬਿਨ੍ਹਾਂ ਪੈਸਿਆਂ ਤੋਂ ਮੈਂ 7 ਮਹੀਨੇ ਤੱਕ ਕੰਮ ਕੀਤਾ, ਚੁੱਪ-ਚਾਪ ਲੜੀ ਆਪਣੀ ਲੜਾਈ, ਪੰਜਾਬ ਦੇ ਵਿੱਚ ਹਰ ਦੂਜੇ ਕਲਾਕਾਰ ਦੀ ਇਹੀ ਕਹਾਣੀ ਹੈ, ਇਹ ਸਾਡੇ ਨਾਲ MIND GAME ਖੇਡਦੇ ਹਨ।

ਇਸ ਦੇ ਨਾਲ ਹੀ ਅਦਾਕਾਰਾ ਸੋਨਮ ਬਾਜਵਾ ਨੇ ਅੱਗੇ ਆਉਂਦਿਆਂ ਕਿਹਾ ਕਿ ਸੱਚ ਦੀ ਹੀ ਜਿੱਤ ਹੁੰਦੀ ਹੈ।

ਇਸ ਦੇ ਨਾਲ ਹੀ ਪੰਜਾਬੀ ਗਾਇਕ ਬੱਬੂ ਮਾਨ ਵੀ ਸੁਨੰਦਾ ਸ਼ਰਮਾ ਦੇ ਹੱਕ ਵਿਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਮੁਸ਼ਕਿਲ ਭਰੇ ਸਮੇਂ ਵਿੱਚ ਤੇਰੇ ਨਾਲ ਹਾਂ। ਘਬਰਾਉਣਾ ਨਹੀਂ, ਦਬਣਾ ਨਹੀਂ ਹੈ।

 

ਪੰਜਾਬੀ ਗਾਇਕ ਕਾਕਾ ਨੇ ਪੋਸਟ ਵਿੱਚ ਸੁਨੰਦਾ ਦਾ ਸਮਰਥਨ ਕਰਦਿਆਂ ਲਿਖਿਆ, ਮੈਂ ਸੋਚਿਆ ਬੱਸ ਮੈਨੂੰ ਹੀ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗਾ ਕਿ ਇਥੇ ਕਿੰਨੇ ਲੋਕਾਂ ਦੀ ਰੋਟੀ ਖੋਹੀ ਜਾ ਰਹੀ ਹੈ ਅਤੇ ਫਿਰ ਇਹ ਕਹਿੰਦੇ ਹਨ ਕਿ ਰੋਟੀ ਪਾਈ ਜਾ ਰਹੀ ਹੈ। ਅਜੇ ਇਸ ਕੇਸ ਵਿੱਚ ਹੋਰ ਵੀ ਪਰਤਾਂ ਖੁੱਲ੍ਹਣਗੀਆਂ।

Read More: Sunanda Sharma: ਸੁਨੰਦਾ ਸ਼ਰਮਾ ਕੇਸ ‘ਚ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਸ਼ਪਿੰਦਰ ਧਾਲੀਵਾਲ ਗ੍ਰਿਫ਼ਤਾਰ

 

Scroll to Top