ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ ਨੂੰ ਲੱਗਾ ਸਦਮਾ, ਧੀ ਗੁਨੀਤ ਕੌਰ ਰੰਧਾਵਾ ਦਾ ਛੋਟੀ ਉਮਰ ‘ਚ ਦੇਹਾਂਤ

2 ਮਈ 2025: ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ (Punjabi folk singer Rami Randhawa)  ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਉਨ੍ਹਾਂ ਦੀ ਧੀ ਗੁਨੀਤ ਕੌਰ (Guneet Kaur Randhawa) ਰੰਧਾਵਾ ਦਾ ਛੋਟੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਇਸ ਬਾਰੇ ਗਾਇਕ ਨੇ ਖੁਦ ਸੋਸ਼ਲ ਮੀਡੀਆ (social media) ‘ਤੇ ਇੱਕ ਭਾਵੁਕ ਪੋਸਟ ਰਾਹੀਂ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ।

ਰੰਮੀ ਰੰਧਾਵਾ ਨੇ ਆਪਣੀ ਪੋਸਟ ਵਿੱਚ ਲਿਖਿਆ, “ਘਰ, ਪਰਿਵਾਰ ਅਤੇ ਦੁਨੀਆਂ ਧੀਆਂ ਨਾਲ ਬਣਦੀ ਹੈ। ਧੀਆਂ ਵਿਹੜੇ ਦਾ ਮਾਣ ਹੁੰਦੀਆਂ ਹਨ, ਸਾਡੀ ਫੁੱਲ ਵਰਗੀ ਧੀ ਗੁਨੀਤ (Guneet Kaur Randhawa) ਕੌਰ (ਗੀਤ ਰੰਧਾਵਾ) ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ। ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆਂ ਨੂੰ ਪਿਆਰ ਕਰੋ, ਉਹ ਘਰ ਦੀ ਰੂਹ ਹਨ। ਗੀਤ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗੀ।” ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੰਗੀਤ ਉਦਯੋਗ ਨਾਲ ਜੁੜੇ ਲੋਕ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ।

Read More:  ਫਿਲਮ ਨਿਰਮਾਤਾ ਕਰਨ ਜੋਹਰ ਤੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

 

Scroll to Top