ਪੰਜਾਬੀ ਫਿਲਮੀ ਅਦਾਕਾਰ ਗੱਗੂ ਗਿੱਲ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ

17 ਅਪ੍ਰੈਲ 2025: ਪੰਜਾਬੀ ਫਿਲਮੀ ਅਦਾਕਾਰ ਤੇ ਕਈ ਸੁਪਰ ਹਿਟ ਫਿਲਮਾਂ ਦੇ ਚੁੱਕੇ ਅਦਾਕਾਰ ਗੱਗੂ ਗਿੱਲ ਅੱਜ ਗੁਰੂ ਨਗਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ, ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕਾਫੀ ਦੇਰ ਤੋਂ ਤਮੰਨਾ ਸੀ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਉਣ, ਅੱਜ ਉਹਨਾਂ ਨੂੰ ਮੌਕਾ ਮਿਲਿਆ ਹੈ ਗੁਰੂ ਘਰ ਵਿੱਚ ਮੱਥਾ ਟੇਕਣ ਦਾ ਤੇ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ ਤੇ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ।

ਉਥੇ ਹੀ ਉਹਨਾਂ ਕਿਹਾ ਕਿ 16 ਮਈ ਨੂੰ ਉਨਾਂ ਦੀ ਫਿਲਮ ਰਿਲੀਜ਼ (film release) ਹੋਣ ਜਾ ਰਹੀ ਹੈ ਸ਼ੌਂਕੀ ਸਰਦਾਰਾ ਜਿਸ ਵਿੱਚ ਉਹ ਅਦਾਕਾਰ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੇ ਨਾਲ ਨਜ਼ਰ ਆਉਣਗੇ ਉਹਨਾਂ ਕਿਹਾ ਕਿ ਉਹਨਾਂ ਦੀਆਂ ਕਈ ਸੁਪਰ ਹਿਟ ਫਿਲਮਾਂ ਹੋ ਚੁੱਕੀਆਂ ਹਨ ਜਿਵੇਂ ਸਿਕੰਦਰਾ, ਬਦਲਾ ਜੱਟੀ ਦਾ, ਜੱਟ ਤੇ ਜਮੀਨ, ਉਹਨਾਂ ਦੀ ਪਸੰਦੀਦਾ ਫਿਲਮਾਂ ਹਨ ਜਿਸ ਵਿੱਚ ਉਹਨਾਂ ਬਹੁਤ ਵਧੀਆ ਰੋਲ ਨਿਭਾਇਆ ਹੈ|

ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਫਿਲਮ ਕਰਨ ਦੀ ਤਮੰਨਾ ਹੋਈ ਤੇ ਉਹ ਚਾਹੁੰਦੇ ਹਨ ਕਿ ਸਿੱਖ ਇਤਿਹਾਸ ਨਾਲ ਜੁੜੀ ਹਰੀ ਸਿੰਘ ਨਲਵੇ ਦੇ ਉੱਪਰ ਫਿਲਮ ਬਣਾਉਣ ਜਿਸ ਦਾ ਕਿਰਦਾਰ ਉਹ ਬੜੀ ਖੁਸ਼ੀ ਨਾਲ ਨਿਭਾਉਣਗੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਵਿੱਚ ਜੋ ਨਸ਼ੇ ਤੋਂ ਬਚਣਾ ਚਾਹੀਦਾ ਹੈ ਨਸ਼ਾ ਉਹਨਾਂ ਦੀ ਰਸ ਰੱਸ ਵਿੱਚ ਵੜ ਰਿਹਾ ਇਸ ਕਰਕੇ ਮਾਂ ਪਿਓ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਚੰਗੀ ਪਾਸੇ ਲਾਣ ਅਤੇ ਖੇਡਾਂ ਦੇ ਵਿੱਚ ਲਾਣ ਤਾਂ ਜੋ ਚੰਗਾ ਸਮਾਜ ਦੇ ਵਿੱਚ ਉਹਨਾਂ ਦਾ ਯੋਗਦਾਨ ਹਾਸਲ ਹੋ ਸਕੇ ਤੇ ਉਹਨਾਂ ਕਿਹਾ ਕਿ ਇਕੱਲੀਆਂ ਸਰਕਾਰਾਂ ਤੇ ਸਮਾਜ ਸੇਵਕ ਸੰਸਥਾਵਾਂ ਦੇ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਤੱਕ ਲੋਕ ਖੁਦ ਨਹੀਂ ਜਾਗਰਕ ਹੋਣਗੇ ਜੇਕਰ ਲੋਕ ਜਾਗਰੂਕ ਹੋਣਗੇ ਤਾਂ ਹੀ ਅਸੀਂ ਨਸ਼ੇ ਤੋਂ ਪਿੱਛਾ ਛੁਡਾ ਸਕਦੇ ਹਾਂ |

Read more: ਹੰਸਰਾਜ ਹੰਸ ਦੇ ਘਰ ਪਹੁੰਚੇ ਬੱਬੂ ਮਾਨ, ਸਵਰਗਵਾਸੀ ਪਤਨੀ ਰੇਸ਼ਮ ਕੌਰ ਦੀ ਮੌਤ ਦਾ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

Scroll to Top