Sydney

ਸਿਡਨੀ ‘ਚ ਪੰਜਾਬੀ ਪਰਿਵਾਰ ਦੇ ਘਰ ‘ਤੇ ਦੋ ਵਾਰ ਹੋਏ ਹਮਲੇ, ਘਰ ਛੱਡਣ ਲਈ ਮਜ਼ਬੂਰ

ਸਿਡਨੀ, 29 ਅਪ੍ਰੈਲ 2024: ਸਿਡਨੀ (Sydney) ‘ਚ ਹਰਦੀਪ ਕੌਰ ਸ਼ਨੀਵਾਰ ਦੀ ਸ਼ਾਮ ਆਪਣੇ ਦੋ ਬੱਚਿਆਂ, ਘਰਵਾਲੇ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ ‘ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ। ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਿਸ ਨੂੰ ਸੂਚਿਤ ਕੀਤਾ । ਪਰ ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਇਸ ਤੋਂ ਦੋ ਹਫਤੇ ਪਹਿਲਾਂ ਵੀ ਇਸੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ।

ਪੁਲਿਸ ਮੁਤਾਬਕ ਹਮਲਾਵਰ ਗਲਤੀ ਨਾਲ ਕਿਸੇ ਹੋਰ ਦਾ ਸਮਝ ਕੇ ਇਸ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਅਦਾਰੇ ABC ਦੀ ਖ਼ਬਰ ਮੁਤਾਬਕ ਪੁਲਿਸ ਹਾਲੇ ਤੱਕ ਹਮਲਾਵਰ ਦੀ ਖੋਜ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਪਾਈ। ਹਮਲਾ ਇਸ ਪੰਜਾਬੀ ਪਰਿਵਾਰ ਦੇ ਬਲੈਕਟਾਊਨ (Blacktown) ਦੀ ਵਰਜੀਨੀਆ ਸਟ੍ਰੀਟ (Virginia Street) ਸਥਿਤ ਘਰ ‘ਤੇ ਕੀਤਾ ਗਿਆ ਹੈ।

ਬੇਸ਼ੱਕ ਪੁਲਿਸ ਨੇ ਇੱਥੋਂ ਅੱਠ ਕਿੱਲੋਮੀਟਰ ਦੂਰ ਈਸਟਰਨ ਕ੍ਰੀਕ (Eastern Creek) ਦੇ ਸਬਅਰਬ ਤੋਂ ਇੱਕ ਫੋਰਡ ਰੇਂਜਰ ਬਰਾਮਦ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਸੇ ਹਮਲੇ ਲਈ ਵਰਤੀ ਗਈ ਸੀ। ਇੱਧਰ ਹਰਦੀਪ ਦਾ ਪੂਰਾ ਪਰਿਵਾਰ ਸਹਿਮ ‘ਚ ਹੈ। ਖਾਸਕਰ ਉਹਨਾਂ ਦਾ ਪੰਜ ਸਾਲ ਦਾ ਨਿੱਕਾ ਲੜਕਾ ਹੁਣ ਖੌਫ਼ਜ਼ਦਾ ਹੈ। ਪਰਿਵਾਰ ਇਸ ਘਰ ਨੂੰ ਛੱਡ ਕਿਤੇ ਹੋਰ ਜਾਣ ਲਈ ਮਜ਼ਬੂਰ ਹੋ ਗਿਆ ਹੈ।

Scroll to Top