heart attack

ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਪੰਜਾਬੀ ਜੋੜੇ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ

ਚੰਡੀਗੜ੍ਹ, 27 ਨਵੰਬਰ 2023: ਕੈਨੇਡਾ ‘ਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੇ ਦਿਲ ਦਾ ਦੌਰਾ (heart attack) ਪੈਣ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਲਾ ਨਹੀਂ ਰੁਕ ਰਿਹਾ | ਇੱਕ ਵਾਰ ਫਿਰ ਦਿਲ ਦਾ ਦੌਰਾ ਪੈਣ ਕਾਰਨ ਦੋ ਹੋਰ ਪੰਜਾਬੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਪਿਛਲੇ ਕੁਝ ਸਮੇਂ ਤੋਂ ਕੈਨੇਡਾ ਗਏ ਪੰਜਾਬੀਆਂ ਵਿੱਚ ਦਿਲ ਦਾ ਦੌਰਾ ਇੱਕ ਵੱਡਾ ਕਾਰਨ ਬਣ ਗਿਆ ਹੈ। ਮਰਨ ਵਾਲਿਆਂ ‘ਚ ਸਟੱਡੀ ਵੀਜ਼ੇ ‘ਤੇ ਵਿਦੇਸ਼ ਗਏ ਨੌਜਵਾਨ ਅਤੇ ਬੀਬੀਆਂ ਵੀ ਸ਼ਾਮਲ ਹਨ। ਨੌਜਵਾਨ ਦੀ ਪਛਾਣ ਮਨਿੰਦਰ ਪਾਲ ਸਿੰਘ ਵਾਸੀ ਰਈਆ ਅਧੀਨ ਪੈਂਦੇ ਫੇਰੂਮਾਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਜਦੋਂਕਿ ਲੜਕੀ ਮਲੇਰਕੋਟਲਾ ਦੇ ਅਮਰਗੜ੍ਹ ਦੀ ਰਹਿਣ ਵਾਲੀ ਪ੍ਰਨੀਤ ਕੌਰ ਹੈ।

ਮ੍ਰਿਤਕਾ ਪ੍ਰਨੀਤ ਕੌਰ ਕਰੀਬ 6 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਲਗਰੀ ਗਿਆ ਸੀ। ਪਿਤਾ ਸਤਬੀਰ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਪ੍ਰੈਲ ਮਹੀਨੇ ਕੈਨੇਡਾ ਗਈ ਸੀ। ਬੀਤੀ ਰਾਤ ਉਸ ਨੂੰ ਆਪਣੇ ਦੋਸਤ ਦਾ ਫੋਨ ਆਇਆ। ਦੋਸਤ ਨੇ ਦੱਸਿਆ ਕਿ ਪ੍ਰਨੀਤ ਨੂੰ ਠੰਡ ਲੱਗਣ ਤੋਂ ਬਾਅਦ ਦਿਲ ਦਾ ਦੌਰਾ (heart attack) ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੌਤ ਦੀ ਖ਼ਬਰ ਪੰਜਾਬ ਪਹੁੰਚਣ ਤੋਂ ਬਾਅਦ ਦੋਵਾਂ ਪਰਿਵਾਰਾਂ ‘ਚ ਸੋਗ ਦੀ ਲਹਿਰ ਦੌੜ ਗਈ। ਮਨਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਰੀਬ 3 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਉਸ ਨੇ ਕੈਨੇਡਾ ਜਾਣ ਲਈ ਸਟੱਡੀ ਵੀਜ਼ਾ ਦਾ ਸਹਾਰਾ ਲਿਆ। ਅਜੇ ਬੀਤੀ ਸ਼ਾਮ ਮੈਨੂੰ ਘਰ ਫੋਨ ਆਇਆ ਕਿ ਮਨਿੰਦਰ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ | ਕਈ ਸਾਲ ਕੈਂਸਰ ਨਾਲ ਜੂਝ ਰਹੇ ਮਨਿੰਦਰ ਦੇ ਪਿਤਾ ਮਨਜੀਤ ਸਿੰਘ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ।

 

Scroll to Top