ਪੰਜਾਬ ਦਾ ਨੌਜਵਾਨ ਕੈਨੇਡਾ ‘ਚ ਲਾਪਤਾ, 8 ਸਾਲ ਪਹਿਲਾਂ ਵਰਕ ਪਰਮਿਟ ‘ਤੇ ਗਿਆ ਸੀ ਕੈਨੇਡਾ

6 ਮਈ 2025: ਪੰਜਾਬ ਦੇ ਮਾਨਸਾ (Mansa) ਤੋਂ ਇੱਕ ਨੌਜਵਾਨ ਕੈਨੇਡਾ ਵਿੱਚ ਲਾਪਤਾ ਹੈ। ਨੌਜਵਾਨ ਦੀ ਪਛਾਣ ਨਵਦੀਪ ਸਿੰਘ (navdeep singh) ਵਜੋਂ ਹੋਈ ਹੈ, ਜੋ ਕਿ ਮੰਢਾਲੀ ਪਿੰਡ ਦਾ ਰਹਿਣ ਵਾਲਾ ਹੈ। ਉਹ 2 ਮਈ ਤੋਂ ਲਾਪਤਾ ਹੈ, ਜਿਸ ਬਾਰੇ ਜਾਣਕਾਰੀ ਹੁਣ ਸਾਹਮਣੇ ਆਈ ਹੈ। ਨਵਦੀਪ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 25 ਸਾਲਾ ਪੁੱਤਰ 8 ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ।

ਨਵਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸਦੀ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ। ਨਵਦੀਪ (navdeep singh)  ਦੀ ਮਾਂ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਬਲਦੇਵ ਸਿੰਘ ਦੇ ਅਨੁਸਾਰ, 2 ਮਈ ਨੂੰ ਉਸਨੂੰ ਫ਼ੋਨ ‘ਤੇ ਸੂਚਨਾ ਮਿਲੀ ਕਿ ਉਸਦਾ ਪੁੱਤਰ ਲਾਪਤਾ ਹੈ। ਨਵਦੀਪ ਆਪਣੇ ਦੋਸਤਾਂ ਨਾਲ ਬਾਹਰ ਗਿਆ ਸੀ, ਪਰ ਉੱਥੋਂ ਵਾਪਸ ਨਹੀਂ ਆਇਆ।

ਨਵਦੀਪ ਦੇ ਰਿਸ਼ਤੇਦਾਰ ਸਤਗੁਰੂ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਨੌਜਵਾਨ ਦਾ ਲਾਪਤਾ ਹੋਣਾ ਚਿੰਤਾਜਨਕ ਹੈ। ਪਰਿਵਾਰ ਨੇ ਨਵਦੀਪ (navdeep singh)  ਨੂੰ ਲੱਭਣ ਲਈ ਭਾਰਤ ਅਤੇ ਪੰਜਾਬ ਸਰਕਾਰ (punjab sarkar) ਨੂੰ ਮਦਦ ਦੀ ਅਪੀਲ ਕੀਤੀ ਹੈ। ਉਸਨੇ ਮੰਗ ਕੀਤੀ ਹੈ ਕਿ ਨਵਦੀਪ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ।

Read More: Canada Murder: 21 ਸਾਲਾ ਭਾਰਤੀ ਵਿਦਿਆਰਥੀ ਦੀ ਗੋ.ਲੀ ਮਾਰ ਕੇ ਹੱਤਿਆ

Scroll to Top