Raj Lali Gill

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਰੋਪੜ ਜੇਲ੍ਹ ਦੌਰਾ, ਬੀਬੀ ਕੈਦੀਆਂ ਨਾਲ ਕੀਤੀ ਗੱਲਬਾਤ

ਰੋਪੜ, 25 ਜੂਨ 2024: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ (Raj Lali Gill) ਨੇ ਅੱਜ ਰੋਪੜ ਦੀ ਜੇਲ੍ਹ ਦਾ ਦੌਰਾ ਕੀਤਾ | ਇਸ ਦੌਰਾਨ ਲਾਲੀ ਗਿੱਲ ਨੇ ਜੇਲ੍ਹ ਦਾ ਨਿਰੀਖਣ ਕੀਤਾ | ਇਸਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਮਾਮਲਿਆਂ ‘ਚ ਸ਼ਜਾ ਕੱਟ ਰਹੀਆਂ ਬੀਬੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਲਈ |

ਇਸ ਦੌਰਾਨ ਲਾਲੀ ਗਿੱਲ (Raj Lali Gill) ਨੇ ਕਿਹਾ ਕਿ ਜੇਲ੍ਹ ‘ਚ ਸਾਫ-ਸਫਾਈ ਸੁਚੱਜੇ ਢੰਗ ਦੀ ਹੈ | ਗੱਲਬਾਤ ਦੌਰਾਨ ਉਕਤ ਬੀਬੀਆਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ | ਲਾਲੀ ਗਿੱਲ ਨੇ ਕਿਹਾ ਕਿ ਡੈਂਟਲ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ਼ ਦੇ ਪ੍ਰਬੰਧ ਸਹੀ ਨਹੀਂ ਪਾਏ | ਇਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਸਮੇਂ ਸਿਰ ਠੀਕ ਕਰਨ ਦੇ ਹੁਕਮ ਦਿੱਤੇ ਹਨ |

ਉਨ੍ਹਾਂ ਕਿਹਾ ਕਿ ਬੀਬੀ ਕੈਦੀਆਂ ਦੀ ਜੇਲ੍ਹ ‘ਚ ਗਿਣਤੀ ਵੱਧ ਹੋਣ ਕਾਰਨ ਗਰਮੀ ਉਨ੍ਹਾਂ ਨੂੰ ਗਰਮੀਆਂ ‘ਚ ਮੁਸ਼ਕਿਲਾਂ ਸ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ | ਇਸ ਦੌਰਾਨ ਕੁਝ ਬੀਬੀ ਕੈਦੀ ਗਰਭਵਤੀ ਵੀ ਹਨ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ | ਉਨ੍ਹਾਂ ਕਿਹਾ ਕਿ ਉਹ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਦੌਰਾ ਕਰਨਗੇ |

 

Scroll to Top