ਚੰਡੀਗੜ੍ਹ, 13 ਮਈ 2025: Punjab Weather: ਪੰਜਾਬ ‘ਚ ਅੱਜ ਮੌਸਮ ‘ਚ ਤਬਦੀਲੀ ਆ ਸਕਦੀ ਹੈ | ਮੌਸਮ ਵਿਭਾਗ ਨੇ ਅੱਜ ਯਾਨੀ 13 ਮਈ ਨੂੰ ਸੂਬੇ ਦੇ 6 ਜ਼ਿਲ੍ਹਿਆਂ ‘ਚ ਮੀਂਹ (Rain) ਦੀ ਸੰਭਾਵਨਾ ਜਤਾਈ ਹੈ |
13 ਮਈ ਤੋਂ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਿਜਲੀ ਗਰਜ ਅਤੇ ਤੂਫ਼ਾਨ ਦੀ ਕੋਈ ਚੇਤਾਵਨੀ ਨਹੀਂ ਹੈ | ਜਿਕਰਯੋਗ ਹੈ ਕਿ ਕੱਲ੍ਹ ਯਾਨੀ ਸੋਮਵਾਰ ਨੂੰ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ‘ਚ ਬਿਜਲੀ ਗਰਜ, ਤੇਜ਼ ਹਵਾਵਾਂ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਸੀ।
ਮੌਸਮ ਵਿਭਾਗ ਮੁਤਾਬਕ ਉੱਤਰੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ ਆਦਿ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ‘ਚ ਹਲਕਾ ਮੀਂਹ (Rain) ਪੈ ਸਕਦਾ ਹੈ | ਇਸਦੇ ਨਾਲ ਹੀ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ |
ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਲਈ ਅੱਜ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਸ਼ਾਮ ਢਲਦੇ ਹੀ ਸੂਬੇ ‘ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਰਾਤ ਨੂੰ ਕਈ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
Read More: ਮੌਸਮ ਵਿਭਾਗ ਨੇ 24 ਘੰਟਿਆਂ ਬਾਅਦ ਅਗਲੇ 5 ਦਿਨਾਂ ਲਈ ਕਈ ਜ਼ਿਲ੍ਹਿਆਂ ਚੇਤਾਵਨੀ ਕੀਤੀ ਜਾਰੀ