Site icon TheUnmute.com

ਪੰਜਾਬ ਵੀ ਕਰੇਗਾ G-20 ਸੰਮੇਲਨ ਦੀ ਮੇਜ਼ਬਾਨੀ, ਇਸ ਇਤਿਹਾਸਿਕ ਸ਼ਹਿਰ ‘ਚ ਹੋਣਗੇ ਪ੍ਰੋਗਰਾਮ

G20 summit Punjab

ਚੰਡੀਗੜ੍ਹ 10 ਅਕਤੂਬਰ 2022: ਦੁਨੀਆ ਦੇ 19 ਵੱਡੇ ਦੇਸ਼ਾਂ ਦੀ G-20 ਸੰਮੇਲਨ (G-20 summit) ਦੀ ਪ੍ਰਧਾਨਗੀ ਇਸ ਸਾਲ 1 ਦਸੰਬਰ ਤੋਂ ਲੈ ਕੇ 30 ਨਵੰਬਰ ਤੱਕ ਭਾਰਤ ਕਰਨ ਜਾ ਰਿਹਾ ਹੈ । ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ”ਅਗਲੇ ਸਾਲ ਭਾਰਤ ਵਿੱਚ G-20 ਸੰਮੇਲਨ ਹੋਣ ਜਾ ਰਿਹਾ ਹੈ ਤੇ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ ਵੀ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ | ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਮਾਰਚ 2023 ‘ਚ ਪ੍ਰੋਗਰਾਮ ਹੋਣਗੇ | ਅੱਜ ਅਫ਼ਸਰਾਂ ਨਾਲ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਤੇ ਤਿਆਰੀਆਂ ਦੀ ਨਿਗਰਾਨੀ ਲਈ ਇੱਕ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ ਹੈ |

ਅਗਲੇ ਸਾਲ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਜੀ-20 ਸਮੂਹ ਦੇ ਸਰਕਾਰਾਂ ਅਤੇ ਸਰਕਾਰਾਂ ਦੇ ਮੁਖੀਆਂ ਦਾ ਸਿਖਰ ਸੰਮੇਲਨ ਹੋਵੇਗਾ।ਜੀ-20 ਸਮੂਹ ਵਿੱਚ 19 ਦੇਸ਼ਾਂ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਕੇ, ਯੂਐਸਏ ਅਤੇ ਯੂਰਪੀਅਨ ਯੂਨੀਅਨ. ਜੀ-20 ਦੇਸ਼ ਸ਼ਾਮਲ ਹਨ |

ਇਹ ਸਮੂਹ ਗਲੋਬਲ ਜੀਡੀਪੀ ਦਾ 85 ਪ੍ਰਤੀਸ਼ਤ, ਅੰਤਰਰਾਸ਼ਟਰੀ ਵਪਾਰ ਦਾ 75 ਪ੍ਰਤੀਸ਼ਤ ਅਤੇ ਵਿਸ਼ਵ ਆਬਾਦੀ ਦਾ ਦੋ ਤਿਹਾਈ ਹਿੱਸਾ ਰੱਖਦਾ ਹੈ, ਜੋ ਇਸਨੂੰ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਬਣਾਉਂਦਾ ਹੈ।ਭਾਰਤ 1 ਦਸੰਬਰ 2022 ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾ ਵਾਲੇ 20 ਦੇਸ਼ਾਂ ਦੇ ਜੀ-20 ਸਮੂਹ ਦਾ ਚੇਅਰਮੈਨ ਬਣਿਆ ਹੈ। 30 ਨਵੰਬਰ, 2023 ਤੱਕ ਇੱਕ ਸਾਲ ਦੇ ਕਾਰਜਕਾਲ ਵਿੱਚ ਦੇਸ਼ ਭਰ ਵਿੱਚ 200 ਤੋਂ ਵੱਧ ਜੀ-20 ਬੈਠਕਾਂ ਹੋਣਗੀਆਂ।

Exit mobile version