Punjab Weather: 20 ਜਨਵਰੀ ਤੋਂ ਸਰਗਰਮ ਹੋ ਰਹੀ ਪੱਛਮੀ ਗੜਬੜੀ, ਇਸ ਹਫਤੇ ਹੋਵੇਗੀ ਬਾਰਿਸ਼

20 ਜਨਵਰੀ 2025: ਪੰਜਾਬ ਵਿੱਚ ਮੀਂਹ (rain) ਸਬੰਧੀ ਇੱਕ ਨਵਾਂ ਅਪਡੇਟ ਆਇਆ ਹੈ। ਮੌਸਮ ਵਿਭਾਗ ਅਨੁਸਾਰ ਵੈਸਟਰਨ (Western Disturbance)ਡਿਸਟਰਬੈਂਸ ਦਾ ਪ੍ਰਭਾਵ 22 ਜਨਵਰੀ ਨੂੰ ਪੰਜਾਬ ਵਿੱਚ ਮਹਿਸੂਸ ਕੀਤਾ ਜਾਵੇਗਾ, ਯਾਨੀ ਇਸ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ (Chandigarh Meteorological Center)  ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਪੱਛਮੀ ਗੜਬੜੀ 20 ਜਨਵਰੀ ਤੋਂ ਸਰਗਰਮ ਹੋ ਰਹੀ ਹੈ। 21 ਤੋਂ 23 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

ਵਿਭਾਗ ਅਨੁਸਾਰ, ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਬਦਲਦੇ ਮੌਸਮ ਦੌਰਾਨ ਸਾਵਧਾਨੀ ਵਰਤਣੀ ਜ਼ਰੂਰੀ

ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਬਦਲਾਅ ਦੇ ਦੌਰਾਨ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਦੁਪਹਿਰ ਨੂੰ ਸੂਰਜ ਨਿਕਲਦਾ ਹੈ, ਤਾਂ ਲੋਕ ਆਪਣੇ ਗਰਮ ਕੱਪੜੇ ਉਤਾਰ ਦਿੰਦੇ ਹਨ, ਜਿਸ ਕਾਰਨ ਸ਼ਾਮ ਨੂੰ ਠੰਡ ਹੋ ਜਾਂਦੀ ਹੈ। ਜਿਵੇਂ ਅੱਜ ਧੁੱਪ ਨੇ ਠੰਢ ਤੋਂ ਰਾਹਤ ਦਿੱਤੀ, ਉਸੇ ਤਰ੍ਹਾਂ ਅਗਲੇ ਕੁਝ ਦਿਨਾਂ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ, ਜਿਸ ਨਾਲ ਦੁਪਹਿਰ ਵੇਲੇ ਰਾਹਤ ਮਿਲੇਗੀ। ਇਸ ਦੇ ਨਾਲ ਹੀ, ਸਵੇਰੇ ਅਤੇ ਸ਼ਾਮ ਨੂੰ ਠੰਢੀ ਲਹਿਰ ਜਾਰੀ ਰਹੇਗੀ। ਸਲਾਹ ਅਨੁਸਾਰ, ਠੰਡ ਦੀ ਲਹਿਰ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਸਦਾ ਸਿਹਤ ‘ਤੇ ਮਾੜਾ ਪ੍ਰਭਾਵ ਪਵੇਗਾ।

Read More: Punjab Weather: ਪੰਜਾਬ ਦੇ 17 ਜ਼ਿਲ੍ਹਿਆਂ ‘ਚ ਪੀਲਾ ਅਲਰਟ ਜਾਰੀ, ਇਸ ਹਫਤੇ ਪੈ ਸਕਦਾ ਮੀਂਹ

Scroll to Top