Punjab Weather: ਇਕ ਵਾਰ ਫਿਰ ਸੂਬੇ ‘ਚ ਬਦਲੇਗਾ ਮੌਸਮ, ਮੀਂਹ ਪੈਣ ਦੀ ਸੰਭਾਵਨਾ

2 ਮਾਰਚ 2025: ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਭਾਰੀ ਮੀਂਹ (rain) ਪਿਆ। ਸ਼ਨੀਵਾਰ ਨੂੰ ਮੌਸਮ ਸਾਫ ਰਿਹਾ। ਐਤਵਾਰ ਦੀ ਸਵੇਰ ਵੀ ਧੁੱਪ ਨਾਲ ਸ਼ੁਰੂ ਹੋ ਗਈ ਹੈ। ਹੁਣ ਇਕ ਵਾਰ ਫਿਰ ਸੂਬੇ ‘ਚ ਮੌਸਮ ਬਦਲੇਗਾ, ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਏ ਮੀਂਹ (rain) ਕਾਰਨ ਸ਼ਨੀਵਾਰ ਨੂੰ ਵੀ ਰਾਤ ਦੇ ਤਾਪਮਾਨ ‘ਚ 2.5 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ (amritsar) ਵਿੱਚ ਸਭ ਤੋਂ ਘੱਟ ਪਾਰਾ 8.5 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੋਮਵਾਰ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ‘ਚ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਕਾਰਨ ਤਾਪਮਾਨ (temprature) ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਹਾਲਾਂਕਿ ਸ਼ਨੀਵਾਰ ਨੂੰ ਮੁੱਖ ਤੌਰ ‘ਤੇ ਖੁਸ਼ਕ ਮੌਸਮ ਕਾਰਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ‘ਚ 3.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਰ ਫਿਲਹਾਲ ਇਹ ਆਮ ਦੇ ਨੇੜੇ ਹੀ ਰਿਹਾ। ਮੋਹਾਲੀ ਵਿੱਚ ਸਭ ਤੋਂ ਵੱਧ ਪਾਰਾ 26.8 ਡਿਗਰੀ ਦਰਜ ਕੀਤਾ ਗਿਆ।

ਸ਼ਨੀਵਾਰ ਨੂੰ ਲੁਧਿਆਣਾ ‘ਚ ਘੱਟੋ-ਘੱਟ ਪਾਰਾ 11.2 ਡਿਗਰੀ, ਪਟਿਆਲਾ ‘ਚ 13.2 ਡਿਗਰੀ, ਪਠਾਨਕੋਟ ‘ਚ 10.2 ਡਿਗਰੀ, ਬਠਿੰਡਾ ‘ਚ 12.6 ਡਿਗਰੀ, ਫਾਜ਼ਿਲਕਾ ‘ਚ 12.6 ਡਿਗਰੀ, ਫ਼ਿਰੋਜ਼ਪੁਰ ‘ਚ 11.8 ਡਿਗਰੀ, ਜਲੰਧਰ ‘ਚ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ, ਲੁਧਿਆਣਾ ਦਾ 23.6 ਡਿਗਰੀ, ਪਟਿਆਲਾ (patiala) ਦਾ 24.6, ਪਠਾਨਕੋਟ ਦਾ 24.4 ਡਿਗਰੀ, ਬਠਿੰਡਾ ਦਾ 22.6 ਡਿਗਰੀ (ਆਮ ਨਾਲੋਂ 1.5 ਡਿਗਰੀ ਘੱਟ), ਫ਼ਾਜ਼ਿਲਕਾ ਦਾ 23.3 ਡਿਗਰੀ, ਫ਼ਿਰੋਜ਼ਪੁਰ ਦਾ 23.4 ਡਿਗਰੀ, ਜਲੰਧਰ ਦਾ ਤਾਪਮਾਨ 23.4 ਡਿਗਰੀ ਦਰਜ ਕੀਤਾ ਗਿਆ।

Read More: ਮੌਸਮ ਨੇ ਕਿਸਾਨਾਂ ਦੇ ਸੁਕਾਏ ਸਾਹ, ਭਾਰੀ ਗੜੇਮਾਰੀ ਕਾਰਨ ਹੋਇਆ ਫ਼ਸਲ ਦਾ ਨੁਕਸਾਨ

Scroll to Top