25 ਜਨਵਰੀ 2025: ਪੰਜਾਬ ਵਿੱਚ ਅੱਜ ਇੱਕ ਵਾਰ ਫਿਰ ਤੋਂ ਕੋਲਡ ਵੇਵ (cold wave) ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਨੁਮਾਨ ਹੈ ਕਿ ਅਗਲੇ 72 ਘੰਟਿਆਂ ਵਿੱਚ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਥੋੜ੍ਹਾ ਘੱਟ ਜਾਵੇਗਾ। ਪਰ ਉਸ ਤੋਂ ਬਾਅਦ ਮੌਸਮ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ। ਇਸ ਦੇ ਨਾਲ ਹੀ, ਇਸ ਸਮੇਂ ਪੰਜਾਬ ਵਿੱਚ ਕੋਈ ਪੱਛਮੀ ਗੜਬੜੀ ਸਰਗਰਮ ਨਹੀਂ ਹੈ।
ਉਥੇ ਹੀ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਮੌਸਮ ਨੇ ਮੁੜ ਤੋਂ ਕਰਵਟ ਲੈ ਲਈ ਹੈ, ਕਈ ਜ਼ਿਲ੍ਹਿਆਂ (disticts) ਦੇ ਵਿੱਚ ਹੁਣ ਸਵੇਰ ਅਤੇ ਸ਼ਾਮ ਦੀ ਹੀ ਠੰਡ ਮਹਿਸੂਸ ਹੁੰਦੀ ਹੈ, ਦੁਪਹਿਰ ਵੇਲੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ| ਜਿਸ ਕਾਰਨ ਲੋਕਾਂ ਨੂੰ ਠੰਡ ਤੋਂ ਥੋੜ੍ਹੀ ਰਾਹਤ ਮਹਿਸੂਸ ਹੋ ਰਹੀ ਹੈ|
ਉਥੇ ਹੀ ਜੇ ਗੱਲ ਕਰੀਏ ਤਾਂ ਸਵੇਰੇ ਕੋਰਾ ਪੈਣਾ ਸ਼ੁਰੂ ਹੋ ਗਿਆ ਹੈ, ਜੋ ਕਿ ਹੱਥ ਪੈਰ ਪੂਰੀ ਤਰ੍ਹਾਂ ਠਾਰ ਕੇ ਰੱਖਦਾ ਹੈ, ਲੋਕਾਂ ਨੂੰ ਦੁਪਹਿਰ ਵੇਲੇ ਇਸ ਤੋਂ ਥੋੜ੍ਹਾ ਆਰਾਮ ਮਿਲਦਾ ਹੈ|
Read More: