ਚੰਡੀਗੜ੍ਹ, 10 ਜਨਵਰੀ 2025: ਉੱਤਰੀ ਭਾਰਤ ਧੁੰਦ ਦੀ ਚਿੱਟੀ ਚਾਦਰ ‘ਚ ਲਪੇਟਿਆ ਹੋਇਆ ਹੈ। ਇਸਦੇ ਨਾਲ ਹੀ ਪੰਜਾਬ ‘ਚ ਸੀਟ ਲਹਿਰ ਦਾ ਕਹਿਰ ਜਾਰੀ ਹੈ | ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਲਈ ਹਾਈ ਅਲਰਟ ਜਾਰੀ ਕੀਤਾ ਹੈ। ਬੀਤੀ ਰਾਤ ਪੰਜਾਬ ਦੇ ਪਟਿਆਲਾ ‘ਚ ਤਾਪਮਾਨ 4.2 ਡਿਗਰੀ ਅਤੇ ਅੰਮ੍ਰਿਤਸਰ ‘ਚ 4.6 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਹਰਿਆਣਾ ਦੇ ਹਿਸਾਰ ‘ਚ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ ਹੈ ।
ਅੱਜ ਸਵੇਰੇ ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ‘ਚ ਵਿਜ਼ੀਵੀਲਟੀ ਜ਼ੀਰੋ ਸੀ | ਚੰਡੀਗੜ੍ਹ ‘ਚ ਤਾਪਮਾਨ 6.1 ਡਿਗਰੀ ਦਰਜ ਕੀਤਾ ਗਿਆ। ਇੱਥੇ ਵੀ ਸੰਘਣੀ ਧੁੰਦ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।
ਇਸਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਸਵੇਰੇ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ‘ਚ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤ ਬੱਦਲਵਾਈ ਛਾਈ ਰਹੇਗੀ | ਇਸਦੇ ਨਾਲ ਹੀ ਪੰਜਾਬ ਦੇ ਕਈਂ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇੱਕ ਪੱਛਮੀ ਗੜਬੜ ਈਰਾਨ ਵੱਲ ਸਰਗਰਮ ਹੋ ਗਈ ਹੈ। ਕੇਂਦਰ ਦੇ ਉਮਾਨ ਸ਼ੰਕਰ ਦਾਸ ਦੇ ਮੁਤਾਬਕ ਜਿਵੇਂ ਹੀ ਪੱਛਮੀ ਗੜਬੜ ਪੂਰਬੀ ਏਸ਼ੀਆ ਤੋਂ ਆ ਰਹੀ ਨਮੀ ਨਾਲ ਟਕਰਾਏਗੀ, ਉੱਤਰੀ ਭਾਰਤ ਬੱਦਲਵਾਈ ਹੋ ਜਾਵੇਗਾ ਅਤੇ 11-12 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕਾਂ ਨੂੰ ਧੁੰਦ ਤੋਂ ਵੀ ਰਾਹਤ ਮਿਲ ਸਕਦੀ ਹੈ।
Read More: Punjab weather: ਮੌਸਮ ਵਿਭਾਗ ਨੇ 23 ਜ਼ਿਲ੍ਹਿਆਂ ‘ਚ ਧੁੰਦ ਦਾ ਔਰੇਂਜ ਅਲਰਟ ਕੀਤਾ ਜਾਰੀ