Punjab weather

Punjab Weather: ਇਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ

15 ਦਸੰਬਰ 2024: ਸ਼ਨੀਵਾਰ (saturday) ਨੂੰ ਪੰਜਾਬ(punjab)  ਦੇ ਘੱਟੋ-ਘੱਟ ਤਾਪਮਾਨ (temprature) ਵਿੱਚ 0.3 ਡਿਗਰੀ ਦੀ ਇੱਕ ਹੋਰ ਗਿਰਾਵਟ ਦਰਜ ਕੀਤੀ ਗਈ। ਫਰੀਦਕੋਟ(fridkot) 1 ਡਿਗਰੀ ਨਾਲ ਸਭ ਤੋਂ ਠੰਡਾ ਰਿਹਾ। ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਿੱਚ ਪਾਰਾ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ।

ਮੌਸਮ ਵਿਭਾਗ (weather department) ਨੇ ਐਤਵਾਰ ਨੂੰ ਸੀਤ ਲਹਿਰ ਦਾ ਯੈਲੋ (yellow alert) ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਦੇ ਕਰੀਬ ਹੈ। ਬਠਿੰਡਾ (bathinda) ਵਿੱਚ ਸਭ ਤੋਂ ਵੱਧ ਤਾਪਮਾਨ 24.4 ਡਿਗਰੀ ਦਰਜ ਕੀਤਾ ਗਿਆ।

ਸ਼ਨੀਵਾਰ ਨੂੰ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 3.4 ਡਿਗਰੀ (ਆਮ ਨਾਲੋਂ 1.5 ਡਿਗਰੀ ਘੱਟ), ਲੁਧਿਆਣਾ ਦਾ 7.8 ਡਿਗਰੀ, ਪਟਿਆਲਾ ਦਾ 6.0 ਡਿਗਰੀ (ਆਮ ਨਾਲੋਂ 2.2 ਡਿਗਰੀ ਘੱਟ), ਪਠਾਨਕੋਟ ਦਾ 2.3 ਡਿਗਰੀ, ਬਠਿੰਡਾ ਦਾ 3.4 ਡਿਗਰੀ (ਆਮ ਨਾਲੋਂ 2.0 ਡਿਗਰੀ ਘੱਟ), ਬਰਨਾਲਾ ਦਾ 4.4 ਡਿਗਰੀ ਰਿਹਾ।

ਐਸਬੀਐਸ ਨਗਰ ਦਾ 4.4 ਡਿਗਰੀ, ਫਰੀਦਕੋਟ ਦਾ 3.4 ਡਿਗਰੀ, ਫਾਜ਼ਿਲਕਾ ਦਾ ਤਾਪਮਾਨ 3.3 ਡਿਗਰੀ, ਫ਼ਿਰੋਜ਼ਪੁਰ ਵਿੱਚ 3.2 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 20.7 ਡਿਗਰੀ, ਲੁਧਿਆਣਾ ਦਾ 21.8 ਡਿਗਰੀ, ਪਟਿਆਲਾ ਦਾ 22.3 ਡਿਗਰੀ, ਪਠਾਨਕੋਟ ਦਾ 22.3 ਡਿਗਰੀ, ਗੁਰਦਾਸਪੁਰ ਦਾ 21.0 ਡਿਗਰੀ, ਬਰਨਾਲਾ ਦਾ 21.7 ਡਿਗਰੀ, ਫ਼ਿਰੋਜ਼ਪੁਰ ਦਾ 22.0 ਡਿਗਰੀ ਅਤੇ ਮੋਗਾ ਦਾ ਤਾਪਮਾਨ 22.5 ਡਿਗਰੀ ਦਰਜ ਕੀਤਾ ਗਿਆ।

read more: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਠੰਡ ਦਾ ਔਰੇਂਜ ਅਲਰਟ ਜਾਰੀ

 

Scroll to Top