Rain

Punjab Weather: ਪੰਜਾਬ ‘ਚ ਮਾਨਸੂਨ ਦੀ ਰਫ਼ਤਾਰ ਪਈ ਮੱਠੀ, ਜਾਣੋ ਕੀ ਆਉਣ ਵਾਲੇ ਦਿਨਾਂ ‘ਚ ਪਵੇਗਾ ਮੀਂਹ

ਚੰਡੀਗੜ 09 ਜੁਲਾਈ 2024: ਪੰਜਾਬ ‘ਚ ਮਾਨਸੂਨ (Monsoon) ਦੀ ਰਫ਼ਤਾਰ ਮੱਠੀ ਪੈ ਗਈ ਹੈ | ਸੂਬੇ ਦੇ ਕਈਂ ਇਲਾਕਿਆਂ ‘ਚ ਧੁੱਪ ਨਿਕਲੀ ਹੋਈ ਤੇ ਲੋਕ ਫਿਰ ਗਰਮੀ ਦਾ ਸਾਹਮਣਾ ਕਰ ਰਹੇ ਹਨ | ਮੌਸਮ ਵਿਭਾਗ ਨੇ ਪੰਜਾਬ ‘ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ | ਪੰਜਾਬ ‘ਚ ਆਉਣ ਵਾਲੇ ਦੋ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ | ਇਸਤੋਂ ਬਾਅਦ 11 ਜੁਲਾਈ ਨੂੰ ਫਿਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ‘ਚ 0.4 ਡਿਗਰੀ ਦਾ ਵਾਧਾ ਹੋਇਆ ਹੈ। ਸੋਮਵਾਰ ਸ਼ਾਮ ਨੂੰ ਪੰਜਾਬ ਦਾ ਸਭ ਤੋਂ ਵੱਧ 40 ਡਿਗਰੀ ਤਾਪਮਾਨ ਪਠਾਨਕੋਟ ‘ਚ ਦਰਜ ਕੀਤਾ ਗਿਆ ਹੈ |

Scroll to Top