ਬਾਰਿਸ਼

Punjab Weather: ਮੌਸਮ ਵਿਭਾਗ ਨੇ ਪੰਜਾਬ ‘ਚ 16 ਤੋਂ 19 ਜੂਨ ਤੱਕ ਬਾਰਿਸ਼ ਦੀ ਸੰਭਾਵਨਾ ਜਤਾਈ

ਚੰਡੀਗੜ੍ਹ,16 ਜੂਨ 2023: ਪੰਜਾਬ ਵਿੱਚ ਜਿੱਥੇ ਕਈ ਇਲਾਕਿਆਂ ਵਿੱਚ ਧੁੱਪ ਖਿੜੀ ਰਹੀ, ਓਥੇ ਹੀ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ | ਇਸ ਨਾਲ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ । ਹੁਣ ਮੌਸਮ ਵਿਭਾਗ ਨੇ 16 ਤੋਂ 19 ਜੂਨ ਤੱਕ ਪੰਜਾਬ ਭਰ ’ਚ ਹਲਕੀ ਬਾਰਿਸ਼ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਸੰਭਾਵਨਾ ਜਤਾਈ ਹੈ |

ਪ੍ਰਾਪਤ ਜਾਣਕਾਰੀ ਮੁਤਾਬਕ ਅੰਮ੍ਰਿਤਸਰ ’ਚ 129.6 ਐਮਐਮ ਮੀਂਹ ਪਿਆ ਹੈ। ਇਸੇ ਤਰ੍ਹਾਂ ਲੁਧਿਆਣਾ ’ਚ 33.2 ਐਮਐਮ, ਪਟਿਆਲਾ ’ਚ 20.2 ਐਮਐਮ, ਫਤਹਿਗੜ੍ਹ ਸਾਹਿਬ ’ਚ 22 ਐਮਐਮ, ਫਿਰੋਜ਼ਪੁਰ ’ਚ 7 ਐਮਐਮ, ਬਰਨਾਲਾ ’ਚ 10 ਐਮਐਮ ਮੀਂਹ ਪਿਆ। ਹਾਲਾਂਕਿ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਹਲਕਾ ਮੀਂਹ ਪਿਆ ਹੈ।

ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਪੰਜਾਬ ਦੇ ਫ਼ਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ । ਇੱਥੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ’ਚ ਤਾਪਮਾਨ 34 ਡਿਗਰੀ, ਅੰਮ੍ਰਿਤਸਰ ’ਚ 31, ਲੁਧਿਆਣਾ ’ਚ 31.9, ਪਟਿਆਲਾ ’ਚ 34.2, ਪਠਾਨਕੋਟ ’ਚ 34.8, ਗੁਰਦਾਸਪੁਰ ’ਚ 35, ਬਰਨਾਲਾ ’ਚ 33.1, ਫਤਹਿਗੜ੍ਹ ਸਾਹਿਬ ’ਚ 32.6, ਫ਼ਿਰੋਜ਼ਪੁਰ ’ਚ 30, ਗੁਰਦਾਸਪੁਰ ’ਚ 31.6, ਮੋਹਾਲੀ ’ਚ 33.5 ਤੇ ਨਵਾਂ ਸ਼ਹਿਰ ’ਚ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਉੱਧਰ ਇਹ ਮੀਂਹ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਅੱਜ ਸੂਬੇ ਦੇ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ | ਜਦਕਿ ਬਾਕੀ ਹਿੱਸਿਆਂ ’ਚ ਪੜਾਵਾਂ 16, 19 ਤੇ 21 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ।

 

Scroll to Top