04 ਅਕਤੂਬਰ 2025: Punjab Weather News: ਪੰਜਾਬ ਦੇ ਮੌਸਮ ‘ਚ ਤਬਦੀਲੀ ਦੇਖਣ ਨੂੰ ਮਿਲੀ ਹੈ | ਦੂਜੇ ਪਾਸੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ‘ਚ ਸੀਜ਼ਨ ਦੀ ਪਹਿਲੀ ਧੁੰਦ ਡਿੱਗ ਗਈ ਹੈ, ਜਿਸ ਨਾਲ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਧੁੰਦ ਨੇ ਗਰਮੀ ਤੋਂ ਰਾਹਤ ਦਿਵਾਈ ਹੈ। ਵਿਜੀਵਿਲਟੀ ਬਹੁਤ ਘੱਟ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ ਦਿਨ ਵੇਲੇ ਆਪਣੇ ਵਾਹਨਾਂ ਦੀਆਂ ਲਾਈਟਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਧੁੰਦ ਕਾਰਨ ਨਮੀ ਵਧ ਗਈ ਹੈ, ਜਿਸਦਾ ਅਸਰ ਝੋਨੇ ਦੀ ਕਟਾਈ ‘ਤੇ ਪਵੇਗਾ।
ਰਿਪੋਰਟਾਂ ਮੁਤਾਬਕ ਫਗਵਾੜਾ ‘ਚ ਸ਼ੁੱਕਰਵਾਰ ਸਵੇਰੇ 6 ਵਜੇ ਤਾਪਮਾਨ 25 ਡਿਗਰੀ ਸੈਲਸੀਅਸ ਸੀ ਅਤੇ ਅੱਜ ਸਵੇਰੇ 6 ਵਜੇ ਇਹ 21 ਡਿਗਰੀ ਸੈਲਸੀਅਸ ਸੀ, ਜਿਸ ਨਾਲ ਮੌਸਮ ਗਰਮ ਤੋਂ ਠੰਡਾ ਹੋ ਗਿਆ। ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਸੀ।
ਰਾਤ ਨੂੰ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ। ਅਗਲੇ 2-3 ਦਿਨਾਂ ‘ਚ ਮੌਸਮ ‘ਚ ਉਤਰਾਅ-ਚੜ੍ਹਾਅ ਆਉਣ ਦੀ ਉਮੀਦ ਹੈ। ਗਰਮ ਦਿਨ, ਹਲਕੀਆਂ ਠੰਡੀਆਂ ਰਾਤਾਂ ਅਤੇ ਕਦੇ-ਕਦੇ ਬੱਦਲ ਗਰਜ ਨਾਲ ਤੂਫ਼ਾਨ ਆਉਣ ਦੀ ਉਮੀਦ ਹੈ।
ਅੱਜ ਜਲੰਧਰ ‘ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ, ਘੱਟੋ-ਘੱਟ 23 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਦਿਨ ਅੰਸ਼ਕ ਤੌਰ ‘ਤੇ ਸਾਫ਼ ਰਹੇਗਾ, ਪਰ ਰਾਤ ਨੂੰ ਗਰਜ-ਤੂਫ਼ਾਨ ਸੰਭਵ ਹੈ। ਅਗਲੀਆਂ ਕੁਝ ਰਾਤਾਂ ‘ਚ ਮੀਂਹ ਪੈਣ ਦੀ ਉਮੀਦ ਹੈ।
Read More: Delhi weather: ਦਿੱਲੀ ‘ਚ ਬਦਲਿਆ ਮੌਸਮ, ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ