Punjab Weather: ਭਲਕੇ ਕਈ ਜ਼ਿਲ੍ਹਿਆਂ ‘ਚ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਕਰਤਾ ਅਲਰਟ

26 ਦਸੰਬਰ 2024: ਪੰਜਾਬ (punjab) ਦੇ ਮੌਸਮ (weather) ਨੂੰ ਲੈ ਕੇ ਵੱਡੀ ਅੱਪਡੇਟ (update) ਸਾਹਮਣੇ ਆ ਰਹੀ ਹੈ। ਦਰਅਸਲ ਅੱਜ ਮੌਸਮ (weather) ਕਰਵਟ ਲੈਣ ਵਾਲਾ ਹੈ ਕਿਉਂਕਿ ਮੌਸਮ (weather department) ਵਿਭਾਗ ਨੇ ਅੱਜ ਸੂਬੇ ਵਿੱਚ ਤੂਫਾਨ (storm alert) ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਰਾਜ ਦੇ 15 ਜ਼ਿਲ੍ਹਿਆਂ (distict) ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ (fog) ਲਈ ਪੀਲਾ (yellow alert) ਅਲਰਟ ਵੀ ਜਾਰੀ ਕੀਤਾ ਹੈ, ਜਦੋਂ ਕਿ 27 ਦਸੰਬਰ ਨੂੰ ਗੜੇਮਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ।

ਦਰਅਸਲ ਮੌਸਮ (weather department) ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਵੈਸਟਰਨ (Western Disturbance) ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ, ਜਿਸ ਕਾਰਨ ਅੱਜ ਕਈ ਜ਼ਿਲ੍ਹਿਆਂ ‘ਚ ਤੂਫਾਨ ਆਉਣ ਦੀ ਸੰਭਾਵਨਾ ਹੈ। ਕੱਲ੍ਹ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸਾਵਧਾਨੀ ਦੇ ਤੌਰ ‘ਤੇ ਆਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਇਨ੍ਹਾਂ ਅੰਕੜਿਆਂ ਅਨੁਸਾਰ ਦਿਨ ਅਤੇ ਰਾਤ ਦੇ ਤਾਪਮਾਨ (temprature) ਵਿਚ 15 ਡਿਗਰੀ ਤੱਕ ਦਾ ਫਰਕ ਹੈ, ਜੋ ਆਮ ਤੌਰ ‘ਤੇ ਦਸੰਬਰ ਵਿਚ ਅਜਿਹੇ ਮੌਸਮ ਵਿਚ ਦੇਖਣ ਨੂੰ ਨਹੀਂ ਮਿਲਦਾ। ਕੁਝ ਦਿਨ ਪਹਿਲਾਂ ਹਲਕੀ ਬਾਰਿਸ਼ ਅਤੇ ਬੱਦਲ ਛਾਏ ਹੋਏ ਸਨ, ਜਿਸ ਕਾਰਨ ਠੰਢ ਵਧਣ ਦੇ ਆਸਾਰ ਸਨ।

ਮੀਂਹ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਪਰ ਇਸ ਦੇ ਬਾਵਜੂਦ ਸਰਦੀ ਦਾ ਪੂਰਾ ਰੰਗ ਦੇਖਣ ਨੂੰ ਨਹੀਂ ਮਿਲਿਆ। ਅਜੀਬ ਮੌਸਮ ਬਦਲਣ ਤੱਕ ਸਾਵਧਾਨੀ ਵਰਤਣ ਦੀ ਲੋੜ ਹੈ। ਅਜਿਹੇ ਮੌਸਮ ਵਿੱਚ ਠੰਡ ਲੱਗਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

READ MORE: Punjab Weather News: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਸੀਤ ਲਹਿਰ ਤੇ ਧੁੰਦ ਦਾ ਅਲਰਟ

Scroll to Top