ਪੰਜਾਬ, 01 ਅਗਸਤ 2025: Punjab Weather Today: ਇਸ ਵਾਰ ਪੰਜਾਬ ‘ਚ ਮਾਨਸੂਨ ਦੀ ਚਾਲ ਮੱਠੀ ਰਹੀ ਹੈ | ਜੁਲਾਈ ਮਹੀਨੇ ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ ਔਸਤ ਨਾਲੋਂ ਲਗਭਗ 9 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ 1 ਜੁਲਾਈ ਤੋਂ 31 ਜੁਲਾਈ ਦੇ ਵਿਚਾਲੇ ਪੰਜਾਬ ‘ਚ ਕੁੱਲ 146.7 ਮਿਲੀਮੀਟਰ ਮੀਂਹ ਪਿਆ , ਜਦੋਂ ਕਿ ਆਮ ਮੀਂਹ ਦਾ ਪੱਧਰ 161.4 ਮਿਲੀਮੀਟਰ ਮੰਨਿਆ ਜਾਂਦਾ ਹੈ।
ਮੌਸਮ ਵਿਭਾਗ ਮੁਤਾਬਕ ਅਗਸਤ ‘ਚ ਮੀਂਹ ਦੀ ਗਤੀ ਵਧ ਸਕਦੀ ਹੈ ਅਤੇ ਅਜਿਹੀ ਸੰਭਾਵਨਾ ਹੈ ਕਿ ਆਮ ਤੋਂ ਵੱਧ ਮੀਂਹ ਦਰਜ ਕੀਤਾ ਜਾ ਸਕਦਾ ਹੈ। ਇਸਦਾ ਖੇਤੀਬਾੜੀ ‘ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ, ਖਾਸ ਕਰਕੇ ਇਸ ਮਹੀਨੇ ਨੂੰ ਪੰਜਾਬ ‘ਚ ਝੋਨੇ ਦੀ ਫਸਲ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਤਾਜ਼ਾ ਮੌਸਮ ਰਿਪੋਰਟ ਦਰਸਾਉਂਦੀ ਹੈ ਕਿ ਸੂਬੇ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਘਟ ਗਿਆ ਹੈ। ਹੁਣ ਤਾਪਮਾਨ ਔਸਤ ਤੋਂ 3.4 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ।
ਪੰਜਾਬ ‘ਚ ਬੀਤੇ ਦਿਨ ਸ਼ਾਮ 5.30 ਵਜੇ ਤੱਕ ਲੁਧਿਆਣਾ, ਪਠਾਨਕੋਟ, ਅੰਮ੍ਰਿਤਸਰ ਅਤੇ ਬਠਿੰਡਾ ਵਰਗੇ ਜ਼ਿਲ੍ਹਿਆਂ ‘ਚ 1 ਤੋਂ 2 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ ਹੁਸ਼ਿਆਰਪੁਰ ‘ਚ 4 ਮਿਲੀਮੀਟਰ, ਰੂਪਨਗਰ ‘ਚ 3 ਮਿਲੀਮੀਟਰ ਅਤੇ ਮੋਗਾ ‘ਚ 5.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
Read More: Punjab Weather: ਅਗਲੇ 2 ਦਿਨ ਪੰਜਾਬ ‘ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਦੀ ਚੇਤਾਵਨੀ