Punjab Weather News

Punjab Weather News: ਜਾਣੋ, ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ

ਪੰਜਾਬ, 11 ਅਕਤੂਬਰ 2025: Punjab Weather News: ਮੌਸਮ ਵਿਭਾਗ ਨੇ ਪੰਜਾਬ ‘ਚ 16 ਅਕਤੂਬਰ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਜਤਾਈ ਹੈ। ਪੰਜਾਬ ‘ਚ ਪਿਛਲੇ 24 ਘੰਟਿਆਂ ‘ਚ 0.7 ਡਿਗਰੀ ਸੈਲਸੀਅਸ ਵਾਧੇ ਦੇ ਬਾਵਜੂਦ ਸੂਬੇ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ। ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਹਾਲ ਹੀ ‘ਚ ਪਏ ਮੀਂਹ ਅਤੇ ਪਹਾੜਾਂ ‘ਚ ਹੋਈ ਬਰਫ਼ਬਾਰੀ ਨੇ ਸੂਬੇ ‘ਚ ਠੰਢ ਦਾ ਕਾਰਨ ਬਣਾਇਆ ਹੈ।

ਮੌਸਮ ਵਿਭਾਗ ਦੇ ਮੁਤਾਬਕ ਇਸ ਹਫ਼ਤੇ 16 ਅਕਤੂਬਰ ਤੱਕ ਪੰਜਾਬ ‘ਚ ਕਿਤੇ ਵੀ ਮੀਂਹ ਪੈਣ ਦੀ ਉਮੀਦ ਨਹੀਂ ਹੈ। ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ‘ਚ ਵੱਧ ਤੋਂ ਵੱਧ ਤਾਪਮਾਨ 28-30 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਪੰਜਾਬ ਦੇ ਬਾਕੀ ਹਿੱਸਿਆਂ ‘ਚ ਵੱਧ ਤੋਂ ਵੱਧ ਤਾਪਮਾਨ 30-32 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿ ਸਕਦਾ ਹੈ।

ਪੰਜਾਬ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 32.5 ਡਿਗਰੀ ਦਰਜ ਕੀਤਾ। ਅੰਮ੍ਰਿਤਸਰ ‘ਚ 29.7 ਡਿਗਰੀ, ਲੁਧਿਆਣਾ ‘ਚ 29.6 ਡਿਗਰੀ, ਪਟਿਆਲਾ ‘ਚ 30.9 ਡਿਗਰੀ ਅਤੇ ਪਠਾਨਕੋਟ ‘ਚ 30 ਡਿਗਰੀ ਦਰਜ ਕੀਤਾ।

ਫਰੀਦਕੋਟ ‘ਚ 30.4 ਡਿਗਰੀ, ਗੁਰਦਾਸਪੁਰ ‘ਚ 27 ਡਿਗਰੀ ਅਤੇ ਐਸਬੀਐਸ ਨਗਰ ‘ਚ 29 ਡਿਗਰੀ ਤਾਪਮਾਨ ਦਰਜ ਕੀਤਾ। ਇਸ ਦੇ ਨਾਲ ਹੀ ਸ਼ਹਿਰ ਦਾ ਸਭ ਤੋਂ ਘੱਟ ਤਾਪਮਾਨ ਅਬੋਹਰ ‘ਚ 12.5 ਡਿਗਰੀ ਦਰਜ ਕੀਤਾ ਗਿਆ।

Read More: Haryana Weather: ਮੌਸਮ ਵਿਭਾਗ ਵੱਲੋਂ ਹਰਿਆਣਾ 17 ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ

Scroll to Top