Punjab Weather News

Punjab Weather News: ਪੰਜਾਬ ਦੇ 3 ਜ਼ਿਲ੍ਹਿਆਂ ‘ਚ ਸੰਘਣੀ ਧੁੰਦ, ਆਉਣ ਵਾਲੇ ਦਿਨਾਂ ‘ਚ ਵਧੇਗਾ ਤਾਪਮਾਨ

ਸਪੋਰਟਸ, 25 ਫਰਵਰੀ 2026: Punjab Weather News: ਪੰਜਾਬ ਅਤੇ ਚੰਡੀਗੜ੍ਹ ‘ਚ ਦਿਨ ਵੇਲੇ ਤੇਜ਼ ਧੁੱਪ ਨਿਕਲ ਰਹੀ ਹੈ। ਮੌਸਮ ਵੀ ਖੁਸ਼ਕ ਹੈ, ਜਿਸ ਕਾਰਨ ਤਾਪਮਾਨ ਵਧ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ ਇੱਕ ਡਿਗਰੀ ਵਧਿਆ ਹੈ, ਜੋ ਆਮ ਨਾਲੋਂ 4.5 ਡਿਗਰੀ ਵੱਧ ਹੈ। ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 29.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 2 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ।

ਮੌਸਮ ਵਿਭਾਗ ਦੇ ਮੁਤਾਬਕ, ਭਾਵੇਂ ਮੌਸਮ ਸਾਫ਼ ਹੋ ਗਿਆ ਹੈ, ਪਰ ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ ‘ਚ ਅਜੇ ਵੀ ਧੁੰਦ ਹੈ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਅੰਮ੍ਰਿਤਸਰ, ਪਟਿਆਲਾ ਅਤੇ ਆਦਮਪੁਰ ‘ਚ ਸੰਘਣੀ ਧੁੰਦ ਦਰਜ ਕੀਤੀ। ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ ਅਤੇ ਪਟਿਆਲਾ ਵਿੱਚ 20 ਮੀਟਰ ਰਹੀ, ਜਿਸ ਕਾਰਨ ਲੋਕਾਂ ਨੂੰ ਅਸੁਵਿਧਾ ਹੋਈ।

ਮੌਸਮ ਵਿਭਾਗ ਦੇ ਮੁਤਾਬਕ 1 ਜਨਵਰੀ ਤੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਮੀਂਹ ਨਾਲ ਕਾਫ਼ੀ ਫ਼ਰਕ ਪਿਆ ਹੈ। ਦੋ ਜ਼ਿਲ੍ਹਿਆਂ ‘ਚ ਆਮ ਨਾਲੋਂ ਵੱਧ ਮੀਂਹ ਪਿਆ। ਇਨ੍ਹਾਂ ‘ਚ ਫਤਿਹਗੜ੍ਹ ਸਾਹਿਬ (86% ਵੱਧ) ਅਤੇ ਗੁਰਦਾਸਪੁਰ (39% ਵੱਧ) ਸ਼ਾਮਲ ਹਨ। ਦੂਜੇ ਪਾਸੇ, ਦੋ ਜ਼ਿਲ੍ਹੇ, ਮੁਕਤਸਰ (-89%), ਫਾਜ਼ਿਲਕਾ (-87%), ਅਤੇ ਫਿਰੋਜ਼ਪੁਰ (-86%), ਲਗਾਤਾਰ ਭਾਰੀ ਮੀਂਹ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।

ਚਿੰਤਾ ਦੀ ਗੱਲ ਹੈ ਕਿ ਸਿਰਫ਼ ਫਰਵਰੀ ‘ਚ ਹੀ ਪੂਰੇ ਪੰਜਾਬ ‘ਚ ਔਸਤ ਨਾਲੋਂ 97% ਘੱਟ ਬਾਰਿਸ਼ ਹੋਈ ਹੈ, ਅੰਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਵਰਗੇ ਪ੍ਰਮੁੱਖ ਜ਼ਿਲ੍ਹਿਆਂ ‘ਚ ਇਸ ਮਹੀਨੇ ਹੁਣ ਤੱਕ ਕੋਈ ਬਾਰਿਸ਼ ਨਹੀਂ ਹੋਈ, ਜਿਸ ਕਾਰਨ ਰਾਜ ਦੀ ਕੁੱਲ ਮੌਸਮੀ ਬਾਰਿਸ਼ ਆਮ ਨਾਲੋਂ 19% ਘੱਟ ਹੈ।

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਲਈ ਘੱਟੋ-ਘੱਟ ਤਾਪਮਾਨ ‘ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ।

Read More: Punjab Weather News: ਆਉਣ ਵਾਲੇ ਦਿਨਾਂ ਵਧੇਗਾ ਤਾਪਮਾਨ, ਮੌਸਮ ਰਹੇਗਾ ਖੁਸ਼ਕ

ਵਿਦੇਸ਼

Scroll to Top