ਪੰਜਾਬ, 27 ਦਸੰਬਰ 2025: Punjab Weather News Today: ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ‘ਚ ਚੜਦੀ ਸਵੇਰ ਸੰਘਣੀ ਧੁੰਦ (Heavy Fog) ਛਾਈ ਹੋਈ ਹੈ। ਮੌਸਮ ਵਿਭਾਗ ਮੁਤਾਬਕ ਸੰਘਣੀ ਧੁੰਦ ਸਥਿਤੀ 1 ਜਨਵਰੀ 2026 ਤੱਕ ਬਣੀ ਰਹੇਗੀ। ਹਾਲਾਂਕਿ, ਇਸ ਸਮੇਂ ਦੌਰਾਨ ਮੀਂਹ ਪੈਣ ਦੀ ਉਮੀਦ ਨਹੀਂ ਹੈ। ਪਿਛਲੇ 24 ਘੰਟਿਆਂ ‘ਚ ਪੰਜਾਬ ‘ਚ ਘੱਟੋ-ਘੱਟ ਤਾਪਮਾਨ 2 ਡਿਗਰੀ ਵਧਿਆ ਹੈ, ਜੋ ਕਿ ਆਮ ਨਾਲੋਂ 3 ਡਿਗਰੀ ਵੱਧ ਹੈ।
ਪੰਜਾਬ ‘ਚ ਗੁਰਦਾਸਪੁਰ ਜ਼ਿਲ੍ਹਾ ਦਾ ਸਭ ਤੋਂ ਠੰਡਾ ਸਥਾਨ ਸੀ, ਜਿੱਥੇ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ। ਪਟਿਆਲਾ ‘ਚ ਮੈਦਾਨੀ ਇਲਾਕਿਆਂ ‘ਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ। ਪੰਜਾਬ ਸਿਹਤ ਵਿਭਾਗ ਨੇ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਇੱਕ ਸਲਾਹ ਜਾਰੀ ਕੀਤੀ ਹੈ। ਜੇਕਰ ਸਿਹਤ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਹੈ। ਅੰਮ੍ਰਿਤਸਰ ਅਤੇ ਹਲਵਾਰਾ ‘ਚ ਜ਼ੀਰੋ ਡਿਗਰੀ ਵਿਜੀਵਿਲਟੀ ਦਰਜ ਕੀਤੀ ਗਈ।
ਧੁੰਦ ਕਾਰਨ ਚੰਡੀਗੜ੍ਹ ਹਵਾਈ ਅੱਡੇ ‘ਤੇ ਉਡਾਣਾਂ ਪ੍ਰਭਾਵਿਤ
ਧੁੰਦ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੁਣੇ ਤੋਂ 5:55 ਵਜੇ ਪਹੁੰਚਣ ਵਾਲੀ ਇੱਕ ਉਡਾਣ ‘ਚ ਦੇਰੀ ਹੋਈ। ਇਸ ਤੋਂ ਇਲਾਵਾ, ਜੈਪੁਰ ਤੋਂ 7:15 ਵਜੇ ਪਹੁੰਚਣ ਵਾਲੀ ਇੱਕ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ। ਬੰਗਲੁਰੂ ਤੋਂ ਸਵੇਰੇ 7:30 ਵਜੇ ਪਹੁੰਚਣ ਵਾਲੀ ਉਡਾਣ ਨੂੰ ਜੈਪੁਰ ਮੋੜ ਦਿੱਤਾ ਹੈ।
ਅਬੂ ਧਾਬੀ ਤੋਂ ਸਵੇਰੇ 7:45 ਵਜੇ ਆਉਣ ਵਾਲੀ ਉਡਾਣ ਦੇਰੀ ਨਾਲ ਆਈ ਹੈ। ਇਸੇ ਤਰ੍ਹਾਂ, ਚੰਡੀਗੜ੍ਹ ਤੋਂ ਦਿੱਲੀ ਲਈ ਸਵੇਰੇ 5:45 ਵਜੇ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ, ਜਦੋਂ ਕਿ ਲਖਨਊ ਲਈ ਸਵੇਰੇ 5:55 ਵਜੇ ਦੀ ਉਡਾਣ ਸਵੇਰੇ 7:25 ਵਜੇ ਰਵਾਨਾ ਹੋਈ ਹੈ। ਸਵੇਰੇ 9:00 ਵਜੇ ਤੱਕ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ।
Read More: ਪੰਜਾਬ ‘ਚ ਚੱਲਣਗੀਆਂ ਠੰਢੀਆਂ ਹਵਾਵਾਂ, ਮੌਸਮ ਵਿਭਾਗ ਵੱਲੋਂ ਅਗਲੇ 7 ਦਿਨ ਸੰਘਣੀ ਧੁੰਦ ਦਾ ਅਲਰਟ




