
ਜਲੰਧਰ ‘ਚ ਸਵੇਰੇ ਤੋਂ ਹੀ ਪੈ ਰਿਹਾ ਭਾਰੀ ਮੀਂਹ, ਮੌਸਮ ਵਿਭਾਗ ਨੇ ਪੀਲਾ ਅਲਰਟ ਕੀਤਾ ਜਾਰੀ
2 ਅਕਤੂਬਰ 2025: ਜਲੰਧਰ (jalandhar) ਵਿੱਚ ਮੌਸਮ ਸਵੇਰੇ 8:30 ਵਜੇ ਅਚਾਨਕ ਵਿਗੜ ਗਿਆ। ਜ਼ਿਲ੍ਹੇ ਭਰ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ । ਜਲੰਧਰ ਦੇ ਨਾਲ ਲੱਗਦੇ ਹੁਸ਼ਿਆਰਪੁਰ ਵਿੱਚ ਵੀ ਸਵੇਰੇ 7:30 ਵਜੇ ਮੀਂਹ ਪਿਆ। ਮੌਸਮ ਵਿਭਾਗ ਦੇ ਅਨੁਸਾਰ, ਪੰਜਾਬ ਵਿੱਚ ਸਰਗਰਮ ਹੋਏ ਪੱਛਮੀ ਗੜਬੜੀ ਦੇ ਪ੍ਰਭਾਵ 5 ਅਕਤੂਬਰ ਤੋਂ ਸੂਬੇ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ।