Punjab Weather

Punjab Weather: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ

ਚੰਡੀਗੜ੍ਹ, 17 ਫਰਵਰੀ 2025: Punjab Weather Today: ਮੌਸਮ ਵਿਭਾਗ ਮੁਤਾਬਕ 19 ਅਤੇ 20 ਫਰਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਸੂਬੇ ‘ਚ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੱਦਲਵਾਈ ਕਾਰਨ ਤਾਪਮਾਨ ‘ਚ ਥੋੜ੍ਹੀ ਗਿਰਾਵਟ ਦੇਖ ਨੂੰ ਮਿਲੀ ਹੈ।

ਦਰਅਸਲ, ਜਦੋਂ ਤੋਂ ਪੱਛਮੀ ਗੜਬੜੀ ਸਰਗਰਮ ਹੋਈ ਹੈ, ਰਾਜ ਦੇ ਤਾਪਮਾਨ (Punjab Weather) ‘ਚ ਬਦਲਾਅ ਦੇਖਿਆ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 2.1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ। ਇਸ ਦੇ ਬਾਵਜੂਦ ਪੰਜਾਬ ‘ਚ ਤਾਪਮਾਨ ਆਮ ਨਾਲੋਂ 2.6 ਡਿਗਰੀ ਸੈਲਸੀਅਸ ਵੱਧ ਹੈ। ਐਤਵਾਰ ਨੂੰ ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 26.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ‘ਚ ਘੱਟ ਮੀਂਹ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ, ਸਾਲ 2024 ਦੇ ਮਾਨਸੂਨ ਸੁੱਕੇ ਰਹਿਣ ਤੋਂ ਬਾਅਦ, ਸਾਲ 2025 ਦੀ ਸ਼ੁਰੂਆਤ ਵੀ ਘੱਟ ਬਾਰਿਸ਼ ਨਾਲ ਹੋਈ ਹੈ। 1 ਜਨਵਰੀ ਤੋਂ ਪੰਜਾਬ ‘ਚ ਔਸਤਨ 35.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਸਿਰਫ਼ 8.8 ਮਿਲੀਮੀਟਰ ਮੀਂਹ ਹੀ ਪਿਆ ਹੈ। ਭਾਖੜਾ ਡੈਮ ਪ੍ਰਬੰਧਨ ਪਹਿਲਾਂ ਹੀ ਡੈਮਾਂ ‘ਚ ਪਾਣੀ ਘੱਟ ਹੋਣ ਕਾਰਨ ਚਿੰਤਾਵਾਂ ਪ੍ਰਗਟ ਕਰ ਚੁੱਕਾ ਹੈ।

Read More: Punjab Weather: ਮੌਸਮ ਵਿਭਾਗ ਨੇ ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੀ ਜਤਾਈ ਸੰਭਾਵਨਾ

Scroll to Top