ਚੰਡੀਗੜ੍ਹ, 21 ਜੁਲਾਈ 2023: ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 21 ਤੋਂ 24 ਜੁਲਾਈ ਤੱਕ ਬਾਰਿਸ਼ (Rain) ਪੈਣ ਦਾ ਅਲਰਟ ਜਾਰੀ ਕੀਤਾ ਹੈ। 21 ਅਤੇ 22 ਜੁਲਾਈ ਨੂੰ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਮੌਸਮ ਵਿਭਾਗ ਦੀ ਲੰਬੀ ਭਵਿੱਖਬਾਣੀ ਨੂੰ ਦੇਖਦੇ ਹੋਏ 24 ਜੁਲਾਈ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਪਹਿਲੀ ਜੂਨ ਤੋਂ ਹੁਣ ਤੱਕ ਕੁੱਲ 734.1 ਐੱਮ,ਐੱਮ ਬਾਰਿਸ਼ ਦਰਜ ਕੀਤੀ ਗਈ ਹੈ।
ਫਰਵਰੀ 23, 2025 12:08 ਪੂਃ ਦੁਃ