Rain alert

Punjab Weather: ਮੌਸਮ ਵਿਭਾਗ ਨੇ ਕਰਤਾ ਅਲਰਟ ਜਾਰੀ, ਮੀਂਹ ਅਤੇ ਤੂਫ਼ਾਨ ਆਉਣ ਦੀ ਉਮੀਦ

18 ਅਪ੍ਰੈਲ 2025: ਬੀਤੀ ਦਿਨੀ ਹੋਈ ਬਾਰਿਸ਼ (rain) ਤੋਂ ਬਾਅਦ ਮੌਸਮ ਦੇ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਉਣ ਨਾਲ ਪੰਜਾਬ (punjab) ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਦੱਸ ਦੇਈਏ ਕਿ ਇਹ ਰਾਹਤ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਉਥੇ ਹੀ ਮੌਸਮ ਵਿਗਿਆਨ ਕੇਂਦਰ (Meteorological Center) ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ (Rain and storm) ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਸ਼ਨੀਵਾਰ ਨੂੰ ਵੀ ਰਾਜ ਵਿੱਚ ਮੀਂਹ ਲਈ ਪੀਲਾ ਅਲਰਟ (yellow alert) ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ

ਉਥੇ ਹੀ ਮੌਸਮ ਦੇ ਤਾਜ਼ਾ ਅੰਕੜਿਆਂ ਅਨੁਸਾਰ, ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ (temprature) 0.3 ਡਿਗਰੀ ਸੈਲਸੀਅਸ ਘਟਿਆ ਹੈ, ਪਰ ਇਸ ਦੇ ਬਾਵਜੂਦ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ। ਬਠਿੰਡਾ (bathinda) ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.4 ਡਿਗਰੀ ਵੱਧ ਹੈ।

ਮੌਸਮ ਵਿਭਾਗ: ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ (temprature)  ਆਮ ਨਾਲੋਂ ਵੱਧ ਸੀ।

ਅੰਮ੍ਰਿਤਸਰ: 37.2°C (ਆਮ ਨਾਲੋਂ 2.9°C ਵੱਧ)
ਲੁਧਿਆਣਾ: 38.9°C (ਆਮ ਨਾਲੋਂ 3.1°C ਵੱਧ)
ਪਟਿਆਲਾ: 39.8°C (ਆਮ ਨਾਲੋਂ 4.1°C ਵੱਧ)
ਫਤਿਹਗੜ੍ਹ ਸਾਹਿਬ: 38.9°C (ਆਮ ਨਾਲੋਂ 4.0°C ਵੱਧ)
ਮੋਹਾਲੀ: 38.4°C (ਆਮ ਨਾਲੋਂ 4.3°C ਵੱਧ)

Read More: Punjab Weather: ਪੰਜਾਬ ‘ਚ ਅਗਲੇ 3 ਦਿਨ ਵਧੇਗੀ ਗਰਮੀ, ਮੌਸਮ ਨੂੰ ਲੈ ਕੇ ਅਲਰਟ ਜਾਰੀ

Scroll to Top