3 ਜਨਵਰੀ 2025: ਪੰਜਾਬ (punjab) ਵਿੱਚ ਅੱਜ ਵੀ ਕੜਾਕੇ ਦੀ ਠੰਢ ਦਰਮਿਆਨ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ (weather department) ਅਨੁਸਾਰ 4 ਜਨਵਰੀ ਨੂੰ ਮੌਸਮ (weather) ਮੁੜ ਬਦਲੇਗਾ ਅਤੇ ਸੂਬੇ ਵਿੱਚ ਮੀਂਹ (rain) ਪਵੇਗਾ।
ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਇਕ ਹੋਰ ਵੈਸਟਰਨ (Western Disturbance) ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 4 ਜਨਵਰੀ ਨੂੰ ਪਠਾਨਕੋਟ, ਅੰਮ੍ਰਿਤਸਰ, (amritsar) ਗੁਰਦਾਸਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਅਤੇ 6 ਜਨਵਰੀ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਮੌਸਮ (chandigarh weather) ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ (surinder pal) ਪਾਲ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਅਤੇ ਪਹਾੜਾਂ ਨਾਲ ਲੱਗਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਮੀਂਹ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ ਪਰ ਭਵਿੱਖਬਾਣੀ ਮੁਤਾਬਕ ਜਨਵਰੀ ‘ਚ ਮੀਂਹ ਅਤੇ ਤਾਪਮਾਨ ਆਮ ਵਾਂਗ ਰਹੇਗਾ।
ਤਾਪਮਾਨ ਆਮ ਨਾਲੋਂ 2-3 ਡਿਗਰੀ ਘੱਟ ਰਹੇਗਾ। ਦੱਸ ਦੇਈਏ ਕਿ ਸੂਬੇ ‘ਚ ਧੁੰਦ ਦੇ ਕਹਿਰ ਕਾਰਨ ਵਿਜ਼ੀਬਿਲਟੀ (visibility) ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਹਾਲਾਤ ਇਹ ਹਨ ਕਿ ਰਾਤ 10 ਵਜੇ ਤੋਂ ਕੋਈ ਵੀ ਫਲਾਈਟ(flight) ਅੰਮ੍ਰਿਤਸਰ ਏਅਰਪੋਰਟ (amritsar airport) ‘ਤੇ ਲੈਂਡ (land)ਨਹੀਂ ਕਰ ਸਕੀ। ਕਈ ਉਡਾਣਾਂ ਨੂੰ ਦਿੱਲੀ (delhi) ਵੱਲ ਮੋੜ ਦਿੱਤਾ ਗਿਆ।
read more: ਪੰਜਾਬ ‘ਚ ਛਾਈ ਧੁੰਦ, ਸੂਰਜ ਦੇਵਤਾ ਨਹੀਂ ਦੇਣਗੇ ਦਿਖਾਈ