ਚੰਡੀਗੜ੍ਹ, 07 ਜੂਨ 2025: Punjab Weather Today: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਸੀ, ਪਰ ਹੁਣ ਇੱਕ ਵਾਰ ਫਿਰ ਅਸਮਾਨ ਸੂਬੇ ‘ਚ ਅੱਗ ਵਰ੍ਹਾਏਗਾ। ਇਸ ਕਾਰਨ ਆਉਣ ਵਾਲੇ ਦੋ ਦਿਨ ਬਹੁਤ ਪਰੇਸਾਨੀ ਵਾਲੇ ਸਾਬਤ ਹੋ ਸਕਦੇ ਹਨ।
ਦਰਅਸਲ, ਮੌਸਮ ਵਿਭਾਗ ਵੱਲੋਂ ਗਰਮੀ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਨੇ 9 ਅਤੇ 10 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਗਰਮੀ ਅਤੇ ਲੂ ਦੀ ਭਵਿੱਖਬਾਣੀ ਕੀਤੀ ਹੈ। ਲੋਕਾਂ ਨੂੰ ਇਨ੍ਹਾਂ ਤਾਰੀਖਾਂ ‘ਤੇ ਧਿਆਨ ਨਾਲ ਸੋਚ-ਵਿਚਾਰ ਕਰਕੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਲਈ ਗਰਮੀ ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਦੇ ਮਾਹਰਾਂ ਨੇ ਆਉਣ ਵਾਲੇ ਦਿਨਾਂ ‘ਚ ਤਾਪਮਾਨ ਆਮ ਨਾਲੋਂ ਵੱਧਨਾ ਦੀ ਸੰਭਵਨਾ ਜਤਾਈ ਹੈ। ਦੂਜੇ ਪਾਸੇ ਪੰਜਾਬ ਦੇ ਬਠਿੰਡਾ ‘ਚ ਗਰਮੀ ਦਾ ਕਹਿਰ ਜਾਰੀ ਹੈ | ਬਠਿੰਡਾ ‘ਚ ਇਸ ਸੀਜ਼ਨ ਦੌਰਾਨ ਸਭ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ |
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ
ਚੰਡੀਗੜ੍ਹ – 38.0 °C
ਪਟਿਆਲਾ – 38.4 °C
ਪਠਾਨਕੋਟ – 37.7 °C
ਅੰਮ੍ਰਿਤਸਰ – 39.2 °C
ਲੁਧਿਆਣਾ – 38.3 °C
ਫਿਰੋਜ਼ਪੁਰ – 38.4 °C
ਗੁਰਦਾਸਪੁਰ – 37.8 °C
ਰੋਪੜ – 39.8 °C
ਮੌਸਮ ਵਿਭਾਗ ਦੀ 5 ਦਿਨਾਂ ਦੀ ਚੇਤਾਵਨੀ ਦੇ ਮੁਤਾਬਕ 7 ਜੂਨ ਅਤੇ 8 ਜੂਨ ਨੂੰ ਕੋਈ ਖਾਸ ਚੇਤਾਵਨੀ ਨਹੀਂ ਹੈ, ਪਰ 9 ਜੂਨ ਤੋਂ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ‘ਚ ਹੀਟਵੇਵ ਦਾ ਯੈਲੋ ਅਲਰਟ ਲਾਗੂ ਹੋਵੇਗਾ।
Read More: Weather Alert: ਮਾਨਸੂਨ ਦੀ ਰਫਤਾਰ ਪਈ ਮੱਠੀ, ਉੱਤਰੀ-ਪੂਰਬੀ ਸੂਬਿਆਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ