ਚੰਡੀਗੜ੍ਹ, 16 ਅਪ੍ਰੈਲ 2025: Punjab Weather News: ਪੰਜਾਬ ‘ਚ ਅੱਤ ਦੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਹੀਟਵੇਵ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ | ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਅੱਜ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਹੋਇਆ।
ਪੰਜਾਬ ਦਾ ਬਠਿੰਡਾ ਸ਼ਹਿਰ ਇਸ ਸਮੇਂ ਸਭ ਤੋਂ ਗਰਮ ਸਥਾਨ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ‘ਚ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਗਿਆ, ਜੋ ਕਿ ਆਮ ਪੱਧਰ ਨਾਲੋਂ 0.5 ਡਿਗਰੀ ਵੱਧ ਹੈ। ਹਾਲਾਂਕਿ, ਅੱਜ ਇੱਕ ਪੱਛਮੀ ਮੌਸਮ ਗੜਬੜ ਸਰਗਰਮ ਹੋ ਗਈ ਹੈ, ਜਿਸ ਕਾਰਨ ਮੌਸਮ ਵਿਭਾਗ ਨੇ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਪਠਾਨਕੋਟ, ਗੁਰਦਾਸਪੁਰ, ਰੂਪਨਗਰ, ਮੋਹਾਲੀ ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।
ਮੌਸਮ ਵਿਭਾਗ ਨੇ ਪੰਜਾਬ ‘ਚ 17 ਅਪ੍ਰੈਲ, 18 ਅਪ੍ਰੈਲ ਅਤੇ 19 ਅਪ੍ਰੈਲ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਨੇ ਗਰਮੀ ਦੇ ਮੌਸਮ ‘ਚ ਬਚਾਅ ਲਈ ਬਿਨਾਂ ਕਿਸੇ ਜਰੂਰੀ ਕੰਮ ਤੋਂ ਬਾਹਰ ਨਾ ਨਿਕਲ ਦੀ ਸਲਾਹ ਦਿੱਤੀ ਹੈ | ਇਸਦੇ ਨਾਲ 18 ਅਪ੍ਰੈਲ ਅਤੇ 19 ਅਪ੍ਰੈਲ ਨੂੰ ਹੀਟਵੇਵ ਦੇ ਨਾਲ-ਨਾਲ ਗਰਜ-ਤੂਫਾਨ ਅਤੇ ਬਿਜਲੀ ਗਰਜਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸਤੋਂ ਇਲਾਵਾ ਮੌਸਮ ਵਿਭਾਗ ਨੇ 20 ਅਤੇ 21 ਅਪ੍ਰੈਲ ਨੂੰ ਕੋਈ ਹੀਟਵੇਵ ਅਲਰਟ ਜਾਰੀ ਨਹੀਂ ਕੀਤਾ ਹੈ।
ਸੂਬੇ ਮੌਸਮ ਨੂੰ ਦੇਖਦਿਆਂ 17 ਅਪ੍ਰੈਲ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ 18 ਤੋਂ 20 ਅਪ੍ਰੈਲ ਤੱਕ ਮੀਂਹ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਕੁਝ ਰਾਹਤ ਮਿਲੇਗੀ | ਇਸਦੇ ਨਾਲ 21 ਅਪ੍ਰੈਲ ਨੂੰ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।
Read More: ਪੰਜਾਬ ‘ਚ ਬਦਲੇਗਾ ਮੌਸਮ, ਤਿੰਨ ਦਿਨ ਮੀਂਹ, ਤੂਫ਼ਾਨ ਅਤੇ ਗੜ੍ਹੇਮਾਰੀ ਦੀ ਚੇਤਾਵਨੀ