Punjab Weather: ਧੁੰਦ ਦੀ ਚਪੇਟ ‘ਚ ਸਰਹੱਦੀ ਖੇਤਰ, ਲੋਕ ਅੱਗ ਦਾ ਲੈ ਰਹੇ ਸਹਾਰਾ

4 ਜਨਵਰੀ 2025: ਜਨਵਰੀ (january month) ਮਹੀਨੇ ਦੀ ਸ਼ੁਰੂਆਤ ਤੋਂ ਹੀ ਧੁੰਦ ਨੇ ਆਪਣਾ ਪੂਰਾ ਜ਼ੋਰ ਦਿਖਾਇਆ ਹੋਇਆ ਹੈ, ਜਿਸ ਕਾਰਨ ਇਸ ਵਾਰ ਠੰਡ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਜਕੜ ਲਿਆ ਹੈ, ਜਿਸ ਦੇ ਤਹਿਤ ਜੇਕਰ ਸਰਹੱਦੀ ਖੇਤਰਾਂ ਅੰਦਰ ਪਈ ਧੁੰਦ (fog and cold) ਅਤੇ ਠੰਡ ਦੀ ਗੱਲ ਕਰੀਏ ਤਾਂ ਇਸ ਵਾਰ ਬਰਸਾਤ ਵੱਧ ਰਹੀ ਹੈ, ਜਿਸ ਕਾਰਨ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਸਮੇਤ ਆਮ ਲੋਕ ਇਸ ਕੜਾਕੇ ਦੀ ਠੰਢ ਵਿੱਚ ਅੱਗ ਦਾ ਸਹਾਰਾ ਲੈ ਕੇ ਸਮਾਂ ਬਤੀਤ ਕਰ ਰਹੇ ਹਨ। ਜੇਕਰ ਗੱਲ ਕਰੀਏ ਤਾਂ ਸਰਹੱਦੀ (border area) ਖੇਤਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹਿੰਦੀ ਹੈ।

ਮੌਸਮ ਵਿਭਾਗ ਮੁਤਾਬਕ ਰਾਤ ਦਾ ਘੱਟੋ-ਘੱਟ ਤਾਪਮਾਨ 5.5 ਡਿਗਰੀ ਤੱਕ ਪਹੁੰਚ ਗਿਆ ਹੈ। ਜੇਕਰ ਸਰਹੱਦੀ (border area) ਖੇਤਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੂਰਾ ਦਿਨ ਧੁੰਦ (fog) ਦੀ ਲਪੇਟ ‘ਚ ਰਿਹਾ, ਜ਼ਿਆਦਾਤਰ ਲੋਕਾਂ ਨੇ ਅੱਗ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਇਆ।

ਪਹਾੜੀ ਇਲਾਕਿਆਂ ‘ਚ ਬਰਫਬਾਰੀ ਦੌਰਾਨ ਮੈਦਾਨੀ ਇਲਾਕਿਆਂ ‘ਚ ਤਾਪਮਾਨ (temprature)’ਚ ਭਾਰੀ ਗਿਰਾਵਟ ਆਉਣ ਕਾਰਨ ਠੰਡ ਵਧ ਗਈ ਹੈ, ਜਿਸ ਕਾਰਨ ਆਮ ਲੋਕ ਠੰਡ ਦੇ ਕਹਿਰ ਤੋਂ ਬਚਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਸੀਤ ਲਹਿਰ ਕਾਰਨ ਮੌਸਮ ਵਿਭਾਗ (weather department) ਵੱਲੋਂ ਆਰੇਂਜ ਅਲਰਟ (orrange alert) ਜਾਰੀ ਕੀਤਾ ਗਿਆ ਹੈ।

read more: Punjab Weather: ਮੌਸਮ ਵਿਭਾਗ ਨੇ ਕਰਤੀ ਭਵਿੱਖਬਾਣੀ, ਹੋ ਸਕਦੀ ਹੈ ਬਾਰਿਸ਼

 

Scroll to Top