Punjab Weather

Punjab Weather: ਪੰਜਾਬ ‘ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ 10 ਮਾਰਚ ਤੱਕ ਮੌਸਮ ਦਾ ਹਾਲ

ਚੰਡੀਗੜ੍ਹ, 05 ਮਾਰਚ 2025: Punjab Weather Today: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਮੁਤਾਬਕ 10 ਮਾਰਚ ਤੱਕ ਪੰਜਾਬ ‘ਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਪੰਜਾਬ ‘ਚ ਹੁਣ ਤਾਪਮਾਨ ਵਧਣ ਲੱਗ ਪਿਆ ਹੈ। ਭਾਵੇਂ ਪਿਛਲੇ 24 ਘੰਟਿਆਂ ‘ਚ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਘੱਟ ਗਿਆ ਹੈ, ਪਰ ਇਹ ਅਜੇ ਵੀ ਆਮ ਦੇ ਨੇੜੇ ਹੈ।

ਇਸ ਦੇ ਨਾਲ ਹੀ ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਸਵੇਰੇ ਅਤੇ ਸ਼ਾਮ ਨੂੰ ਠੰਢ ਵਧ ਗਈ ਹੈ ਅਤੇ ਸ਼ਾਮ ਵੇਲੇ ਠੰਡੀਆਂ ਹਵਾਵਾਂ ਚੱਲੀਆਂ | ਪਟਿਆਲਾ ‘ਚ ਵੱਧ ਤੋਂ ਵੱਧ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਫਰਵਰੀ ਦੇ ਮਹੀਨੇ ‘ਚ ਆਮ ਨਾਲੋਂ 20% ਘੱਟ ਬਾਰਿਸ਼ ਦਰਜ ਕੀਤੀ । ਆਮ ਤੌਰ ‘ਤੇ ਇਸ ਮਹੀਨੇ 27.1 ਮਿਲੀਮੀਟਰ ਬਾਰਿਸ਼ ਹੁੰਦੀ ਸੀ, ਪਰ ਇਸ ਵਾਰ ਸਿਰਫ਼ 21.6 ਮਿਲੀਮੀਟਰ ਬਾਰਿਸ਼ ਹੋਈ ਹੈ। ਜਦੋਂ ਕਿ ਮਾਰਚ ਦੇ ਮਹੀਨੇ ਵਿੱਚ 59 ਫੀਸਦੀ ਘੱਟ ਬਾਰਿਸ਼ ਹੋਈ ਹੈ।

ਇਸ ਸੀਜ਼ਨ ‘ਚ ਔਸਤਨ ਮੀਂਹ 5.7 ਮਿਲੀਮੀਟਰ ਹੈ, ਜਦੋਂ ਕਿ ਹੁਣ ਤੱਕ ਸਿਰਫ਼ 3.6 ਮਿਲੀਮੀਟਰ ਮੀਂਹ ਪਿਆ ਹੈ। ਪਿਛਲੇ 24 ਘੰਟਿਆਂ ‘ਚ ਵੀ ਕੋਈ ਮੀਂਹ ਦਰਜ ਨਹੀਂ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹੇਗਾ। ਮਾਰਚ ਦੇ ਪਹਿਲੇ ਹਫ਼ਤੇ, ਪੰਜਾਬ ਅਤੇ ਆਲੇ ਦੁਆਲੇ ਦੇ ਸੂਬਿਆਂ ‘ਚ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਰਹਿਣ ਦੀ ਉਮੀਦ ਹੈ। 7 ਤੋਂ 14 ਮਾਰਚ ਤੱਕ ਤਾਪਮਾਨ (Punjab Weather) ਆਮ ਨਾਲੋਂ ਉੱਪਰ ਰਹੇਗਾ।

Read More: Punjab Weather: ਹਲਕੀ ਬੂੰਦਾ-ਬਾਂਦੀ ਨਾਲ ਪੰਜਾਬ ਦਾ ਬਦਲਿਆ ਮੌਸਮ, ਜਾਣੋ ਕਿਵੇਂ ਰਹੇਗਾ ਮੌਸਮ

Scroll to Top