July 1, 2024 12:47 am
Punjab Vidhan Sabha

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ, ਵਿਧਾਇਕਾਂ ਦੇ ਸਮੇਂ ‘ਤੇ ਨਾ ਪਹੁੰਚਣ ‘ਤੇ ਵਿੱਤ ਮੰਤਰੀ ਨਾਰਾਜ਼

ਚੰਡੀਗੜ੍ਹ, 12 ਚੰਡੀਗੜ੍ਹ 2024: ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਬਜਟ ਇਜਲਾਸ ਦੇ 7ਵੇਂ ਦਿਨ ਦੀ ਸ਼ੁਰੂਆਤ ਸਵਾਲ-ਜਵਾਬ ਦੌਰ ਨਾਲ ਹੋਈ। ਸਵਾਲ-ਜਵਾਬ ਦਾ ਦੌਰ ਖਤਮ ਹੁੰਦੇ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣਾ ਸੰਬੋਧਨ ਸ਼ੁਰੂ ਕੀਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਈ ਮੈਂਬਰਾਂ ਦੇ ਸਵਾਲ ਹਨ ਅਤੇ ਉਹ ਸਦਨ ਵਿੱਚ ਨਹੀਂ ਪਹੁੰਚਦੇ। ਜਿਸ ਕਾਰਨ ਸਵਾਲ ‘ਤੇ ਪੂਰੀ ਤਰ੍ਹਾਂ ਚਰਚਾ ਨਹੀਂ ਹੋ ਪਾਉਂਦੀ। ਇਹੀ ਮੈਂਬਰ ਬਾਹਰ ਜਾ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ।

ਸਿਫ਼ਰ ਕਾਲ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਸਵਾਲ ਉਠਾਏ ਜਾਣ ‘ਤੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨਾਰਾਜ਼ ਨਜ਼ਰ ਆਏ, ਕਿਉਂਕਿ ਅਸ਼ਵਨੀ ਨੇ ਦੋ ਮਿੰਟ ਤੋਂ ਵੱਧ ਸਮਾਂ ਲੈ ਲਿਆ । ਅਸ਼ਵਨੀ ਸ਼ਰਮਾ ਨੇ ਪਠਾਨਕੋਟ ਨਿਗਮ ਕੌਂਸਲ ਵਿੱਚ ਗਰੀਬਾਂ ਦੇ ਮਕਾਨਾਂ ਦੀ ਮੁਰੰਮਤ ਲਈ ਕੇਂਦਰ ਵੱਲੋਂ ਦਿੱਤੇ ਪੈਸਿਆਂ ਵਿੱਚ ਘਪਲੇ ਦਾ ਮਾਮਲਾ ਉਠਾਇਆ ਸੀ। ਪਰ ਸਪੀਕਰ ਨੇ ਉਸ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਘੱਟ ਸ਼ਬਦਾਂ ਵਿਚ ਗੱਲ ਕਹਿਣ ਲਈ ਕਿਹਾ। ਸਪੀਕਰ ਨੇ ਮੈਂਬਰਾਂ ਨੂੰ ਬੇਨਤੀ ਹੈ ਕਿ ਸਦਨ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਸਿਰ ਪਹੁੰਚਣ। ਅਜਿਹਾ ਨਾ ਕਰਕੇ ਅਸੀਂ ਸੂਬੇ ਦੇ ਟੈਕਸ ਦਾਤਾਵਾਂ ਦਾ ਪੈਸਾ ਵੀ ਬਰਬਾਦ ਕਰ ਰਹੇ ਹਾਂ।