11 ਜੁਲਾਈ 2025: ਸਦਨ ਦੇ ਵਿੱਚ CM ਮਾਨ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ ਹੈ, ਮੁੱਖ ਮੰਤਰੀ ਭਗਵੰਤ ਮਾਨ (Bhagwant maan) ਨੇ ਕਿਹਾ ਕਿ ਬੀਬੀਐਮਬੀ ਬਾਰੇ ਬਹਿਸ ਚੱਲ ਰਹੀ ਹੈ। ਹਾਲ ਹੀ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਹੋਈ ਸੀ। ਸਾਰੇ ਆਗੂਆਂ ਨੇ ਸਹਿਮਤੀ ਜਤਾਈ ਸੀ ਕਿ ਉਹ ਇਸ ਮੁੱਦੇ ‘ਤੇ ਤੁਹਾਡੇ ਨਾਲ ਹਨ। ਪਰਸੋਂ, ਮੈਂ ਐਸਵਾਈਐਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ। ਉੱਥੇ ਦੋ-ਤਿੰਨ ਘੰਟੇ ਚਰਚਾ ਚੱਲੀ। ਜਦੋਂ ਅਧਿਕਾਰੀ ਪੇਸ਼ਕਾਰੀ ਦਿੰਦੇ ਹਨ, ਤਾਂ ਉਹ 1955 ਤੋਂ ਦੇਣਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ, ਹਰ ਕੋਈ ਸਾਲਾਂ ਦੀ ਗਿਣਤੀ ਕਰਦਾ ਹੈ। ਤੁਹਾਡਾ ਜਨਮ ਉਸ ਸਮੇਂ ਹੋਇਆ ਸੀ। ਅਸੀਂ 1975 ਦੇ ਮਾਡਲ ਹਾਂ। ਰਿਪੇਰੀਅਨ ਕਾਨੂੰਨ ਦੇ ਅਨੁਸਾਰ, ਸਮਝੌਤਿਆਂ ਦੀ 25 ਸਾਲਾਂ ਬਾਅਦ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਪਰ ਇਹ ਕਦੋਂ ਹੋਇਆ?
ਉਥੇ ਹੀ CM ਮਾਨ ਨੇ ਸਪੀਕਰ ਸਾਬ੍ਹ ਨੂੰ ਕਿਹਾ ਕਿ ਵਿਰੋਧੀ ਧਿਰ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ, ਮੈਂ ਪਹਿਲਾਂ ਹੀ ਤੁਹਾਨੂੰ ਜਿੰਦਾ ਚਾਬੀ ਫੜ੍ਹਾਈ ਹੋਈ ਹੈ| ਉਥੇ ਹੀ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ CM ਨੇ ਕਿਹਾ ਕਿ ਬਾਜਵਾ ਸਾਬ ਪੰਜਾਬੀ ਪੜ੍ਹ ਕੇ ਆਇਆ ਕਰੋ| ਚੋਰ ਦੀ ਦਾੜ੍ਹੀ ‘ਚ ਤਿਣਕਾ, ਕਹਾਵਤ ਹੀ ਬਦਲ ਦੇਈਏ।
Read More: ਪੰਜਾਬ ਵਿਧਾਨ ਸਭਾ ‘ਚ ਅਮਨ ਅਰੋੜਾ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਬਹਿਸ




