budget session

Punjab Vidhan Sabha: ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਸਦਨ ‘ਚ ਇਨ੍ਹਾਂ ਮੁੱਦਿਆਂ ‘ਤੇ ਹੋ ਰਹੀ ਚਰਚਾ

24 ਫਰਵਰੀ 2025: ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਸੈਸ਼ਨ ਅੱਜ ਯਾਨੀ ਕਿ 24 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ, ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|

Punjab Vidhan Sabha: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਸਦਨ ਵਿੱਚ CHC ਧਾਲੀਵਾਲ ਵਿਖੇ ਬਣੇ ਆਕਸੀਜਨ ਪਲਾਂਟ ਮੁੱਦੇ ਨੂੰ ਲੈ ਕੇ ਸਵਾਲ ਚੁੱਕੇ ਹਨ। ਬਾਜਵਾ ਨੇ ਕਿਹਾ ਕਿ ਉਸ ਪਲਾਂਟ ਲਈ 1.25 ਕਰੋੜ ਰੁਪਏ ਲਗਾਏ ਗਏ ਹਨ। ਪਰ ਹਾਲੇ ਤੱਕ ਚਾਲੂੂ ਨਹੀਂ ਹੋਇਆ।

Punjab Vidhan Sabha: ਉਥੇ ਹੀ ਜਵਾਬ ਦਿੰਦੇ ਹੋਏ ਸਿਹਤ ਮੰਤਰੀ ਡਾ ਬਲਬੀਰ ਸਿੰਘ (dr balbir singh) ਨੇ ਕਿਹਾ ਕਿ ਮਾਰਚ ਮਹੀਨੇ ਤੱਕ ਇਹ ਪਲਾਂਟ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ 41 ਆਕਸੀਜਨ ਪਲਾਂਟ ਲਗਾਏ ਗਏ ਹਨ, ਜੋ ਕਿ ਹੁਣ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਦੀ ਆਕਸੀਜਨ ਸ਼ੁੱਧ ਨਹੀਂ ਹੈ, ਇਨ੍ਹਾਂ ਨੂੰ ਚਲਾਉਣਾ ਸਿਆਣਪ ਨਹੀਂ ਹੈ, ਅਸੀਂ Liquid ਆਕਸੀਜਨ ਦੇ ਰਹੇ ਹਾਂ।

Punjab Vidhan Sabha: ਹਰਮੀਤ ਸਿੰਘ ਪਠਾਨਮਾਜਰਾ ਨੇ ਸਰਕਾਰੀ ਸਕੂਲਾਂ ਦੀ ਬਿਜਲੀ ਦੇ ਬਿੱਲ ਮੁਆਫ ਕਰਨ ਸਬੰਧੀ ਸਵਾਲ ਪੁੱਛਿਆ

Punjab Vidhan Sabha: ਉਥੇ ਹੀ ਜਵਾਬ ਦਿੰਦੇ ਹੋਏ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਕੂਲਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਬਾਰੇ ਹਾਲੇ ਤੱਕ ਸਰਕਾਰ ਦਾ ਕੋਈ ਪ੍ਰਾਵਧਾਨ ਨਹੀਂ ਹੈ।

Punjab Vidhan Sabha: ਬਿਆਸ ਦਰਿਆ ‘ਤੇ ਬੰਨ੍ਹ ਬਣਾਉਣ ਬਾਰੇ ਮੰਤਰੀ ਬੀਰੇਂਦਰ ਗੋਇਲ ਨੇ ਕਿਹਾ ਕਿ ਖਡੂਰ ਸਾਹਿਬ ਅਤੇ ਹਰੀਕੇ ਦੇ ਵਿਚਕਾਰਲੇ ਪਿੰਡ ਹਾਦੋ ਦੇ ਪਾਣੀ ਤੋਂ ਪ੍ਰਭਾਵਿਤ ਹਨ। ਸਰਕਾਰ ਬੰਨ੍ਹ ਬਣਾਉਣ ਲਈ ਤਿਆਰ ਹੈ ਪਰ ਕਿਸਾਨਾਂ ਨੂੰ ਸਰਕਾਰ ਨੂੰ ਜ਼ਮੀਨ ਮੁਹੱਈਆ ਕਰਵਾਉਣੀ ਚਾਹੀਦੀ ਹੈ।

Punjab Vidhan Sabha: ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੇੜੇ ਕਿਸਾਨ ਜ਼ਮੀਨ ਦੇਣ ਲਈ ਤਿਆਰ ਹਨ।

Punjab Vidhan Sabha: ਜਿਸ ਤੋਂ ਬਾਅਦ ਮੰਤਰੀ ਵੱਲੋਂ ਜਵਾਬ ਦਿੱਤਾ ਗਿਆ ਕਿ ਜੇਕਰ ਸਭ ਕੁੱਝ ਤਿਆਰ ਹੈ ਤਾਂ ਸਰਕਾਰ ਵੀ ਤਿਆਰ ਹੈ।

Read More: ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਜਾਣੋ ਕਿਹੜੀ-ਕਿਹੜੀ ਸਖਸ਼ੀਅਤ ਨੂੰ ਦਿੱਤੀ ਗਈ ਸ਼ਰਧਾਜਲੀ

Scroll to Top