ਪੰਜਾਬ ਸਟੇਟ ਡਿਵੈਲਪਮੈਂਟ ਟੈਕਸ

ਪੰਜਾਬ ਵਿਧਾਨ ਸਭਾ ‘ਚ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੋਧ ਬਿੱਲ 2025 ਪਾਸ

ਦੇਸ਼, 14 ਜੁਲਾਈ 2025: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਸੰਭਾਵਨਾ ਹੈ ਕਿ ਸੂਬਾ ਸਰਕਾਰ ਅੱਜ ਬੇਅਦਬੀ ਨਾਲ ਸਬੰਧਤ ਕਾਨੂੰਨ ਦਾ ਖਰੜਾ ਪੇਸ਼ ਕਰ ਸਕਦੀ ਹੈ, ਹਾਲਾਂਕਿ ਵਿਧਾਨ ਸਭਾ ਦੇ ਏਜੰਡੇ ‘ਚ ਇਸਦਾ ਕੋਈ ਜ਼ਿਕਰ ਨਹੀਂ ਹੈ।

ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੋਧ ਬਿੱਲ 2025 ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਇਹ ਟੈਕਸ 2017 ‘ਚ ਕਾਂਗਰਸ ਸਰਕਾਰ ਦੌਰਾਨ ਲਗਾਇਆ ਗਿਆ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਐਕਟ ਬਾਰੇ ਵਿਸਥਾਰ ‘ਚ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਰਾਜ ਸਟੇਟ ਡਿਵੈਲਪਮੈਂਟ ਸੋਧ ਬਿੱਲ ਕਾਂਗਰਸ ਸਰਕਾਰ ਦੌਰਾਨ ਪੇਸ਼ ਕੀਤਾ ਗਿਆ ਸੀ। ਇਸ ‘ਚ ਟੈਕਸ ਅਦਾ ਕਰਨ ਵਾਲੇ ਵਿਅਕਤੀ ਨੂੰ ਹਰ ਮਹੀਨੇ 200 ਰੁਪਏ ਟੈਕਸ ਵਜੋਂ ਸਰਕਾਰ ਨੂੰ ਅਦਾ ਕਰਨੇ ਪੈਂਦੇ ਸਨ। ਕਈ ਲੋਕਾਂ ਅਤੇ ਸੰਗਠਨਾਂ ਨੇ ਉਨ੍ਹਾਂ ਸਾਹਮਣੇ ਇਹ ਮੁੱਦਾ ਉਠਾਇਆ ਸੀ।

ਇਸ ਤੋਂ ਬਾਅਦ, ਉਨ੍ਹਾਂ ਨੇ ਇਹ ਮੁੱਦਾ ਮੁੱਖ ਮੰਤਰੀ ਸਾਹਮਣੇ ਉਠਾਇਆ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜੋ ਵਿਅਕਤੀ ਹਰ ਮਹੀਨੇ ਦੀ ਬਜਾਏ ਇੱਕ ਸਾਲ ‘ਚ ਟੈਕਸ ਅਦਾ ਕਰਦਾ ਹੈ, ਉਸਨੂੰ 200 ਰੁਪਏ ਦੀ ਛੋਟ ਦਿੱਤੀ ਜਾਵੇਗੀ। ਯਾਨੀ ਹੁਣ ਉਸਨੂੰ ਇੱਕ ਸਾਲ ‘ਚ 2400 ਰੁਪਏ ਦੀ ਬਜਾਏ 2200 ਰੁਪਏ ਦੇਣੇ ਪੈਣਗੇ।

Read More: ਪੰਜਾਬ ਲੇਬਰ ਵੈਲਫੇਅਰ ਫੰਡ ਐਕਟ 1965 ‘ਚ ਸੋਧਾਂ ਦੇ ਮੁੱਖ ਨੁਕਤੇ, ਛੋਟੇ ਕਾਰੋਬਾਰਾਂ ਨੂੰ ਮਿਲੇਗੀ ਰਾਹਤ

Scroll to Top