24 ਫਰਵਰੀ 2025: ਪੰਜਾਬ ਵਿਧਾਨ ਸਭਾ ਦੇ ਸੈਸ਼ਨ (Punjab Vidhan Sabha session) ਦਾ ਅੱਜ ਪਹਿਲਾਂ ਦਿਨ ਹੈ, ਤੇ ਪਹਿਲੇ ਦਿਨ ਹੀ ਸੈਸ਼ਨ ਹੰਗਾਮੇਦਾਰ ਚੱਲ ਰਿਹਾ ਹੈ, ਵਿਰੋਧੀ ਧਿਰ ਦੇ ਵਲੋਂ ਮੌਜੂਦਾ ਸਰਕਾਰ ਦੇ ਉਤੇ ਸਵਾਲ ਚੁੱਕੇ ਜਾ ਰਹੇ ਹਨ, ਉਥੇ ਹੀ ਜਵਾਬ ਦਿੰਦੇ ਹੋਏ | ਮੌਜੂਦਾ ਸਰਕਾਰ ਦੇ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਨੇ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਜਵਾ ਜੀ ਦਾ ਭਾਜਪਾ ਵਿੱਚ ਜਾਣਾ ਲੱਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ (advance booking) ਕਰਵਾ ਲਈ ਹੈ। ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
ਦੱਸ ਦੇਈਏ ਕਿ ਅਮਨ ਅਰੋੜਾ ਨੇ ਐਕਸ ਉੱਤੇ ਪੋਸਟ (post) ਸਾਂਝੀ ਕੀਤੀ ਹੈ ਤੇ ਕਿਹਾ- ਬਾਜਵਾ ਜੀ ਦਾ ਭਾਜਪਾ ਵਿੱਚ ਜਾਣਾ ਲੱਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ। ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।

Read More:ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਸਦਨ ‘ਚ ਇਨ੍ਹਾਂ ਮੁੱਦਿਆਂ ‘ਤੇ ਹੋ ਰਹੀ ਚਰਚਾ