Punjab Tourism Department

ਪੰਜਾਬ ਦੇ ਟੂਰਿਜ਼ਮ ਵਿਭਾਗ ਨੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਤੋਂ ਚਲਾਈਆਂ ਕਿਸ਼ਤੀਆਂ

ਰੂਪਨਗਰ, 3 ਮਾਰਚ 2023: ਪੰਜਾਬ ਦੇ ਟੂਰਿਜ਼ਮ ਵਿਭਾਗ (Punjab Tourism Department) ਵੱਲੋਂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਸ੍ਰੀ ਚਮਕੌਰ ਸਾਹਿਬ ਤੋਂ ਹੋਲੇ ਮਹੱਲੇ ‘ਤੇ ਕਿਸ਼ਤੀਆਂ ਚਲਾਈਆਂ ਗਈਆ ਹਨ | ਇਸ ਮੌਕੇ ਸਰਹਿੰਦ ਨਹਿਰ ਦੇ ਕੰਡੇ ‘ਤੇ ਸਥਿਤ ਪਿੰਡ ਭੋਜੇ ਮਾਜਰਾ ਦੇ ਪੁੱਲ ਤੋਂ ਲੈ ਕੇ ਦਾਸਤਾਨ-ਏ-ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਤੱਕ ਚਲਾਈਆਂ ਗਈ ਹਨ |

ਇਸਦਾ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਅਤੇ ਸੀ.ਐਮ. ਫਿਲਡ ਅਫਸਰ ਅਨਮਜੋਤ ਕੌਰ ਵੱਲੋਂ ਕੀਤਾ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੋਲੇ-ਮਹੱਲੇ ਉੱਤੇ ਲੋਕਾਂ ਨੂੰ ਸੁਵਿਧਾ ਦੇਣ ਲਈ ਅਤੇ ਰੂਪਨਗਰ ਦੀ ਸੁੰਦਰਤਾ ਨੂੰ ਲੋਕਾਂ ਤੱਕ ਪਹੁੰਚਾਣ ਲਈ ਅੱਜ ਸ਼੍ਰੀ ਚਮਕੌਰ ਸਾਹਿਬ ਤੋਂ ਇਹ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਦਾ ਕਿਰਾਇਆ 100₹ ਪ੍ਰਤੀ ਯਾਤਰੀ ਰੱਖਿਆ ਗਿਆ ਹੈ।

ਪੰਜਾਬ ਦੇ ਟੂਰਿਜ਼ਮ ਵਿਭਾਗ

ਦੂਜੇ ਪਾਸੇ ਐਨ.ਡੀ.ਆਰ.ਐਫ. ਦੇ ਸੀਨੀਅਰ ਇੰਸਪੈਕਟਰ ਬਲਜੀਤ ਸਿੰਘ ਸੋਢੀ ਨੇ ਕਿਹਾ ਕਿ ਐਨ.ਡੀ.ਆਰ.ਐਫ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਦੇ ਮੱਦੇਨਜਰ ਉਹਨਾਂ ਵੱਲੋਂ ਸਾਰੀਆਂ ਸਹੁਲਤਾਂ ਕਿਤੀਆਂ ਗਈਆਂ ਹਨ ਅਤੇ ਲਾਇਫ ਜੈਕਟਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।

Scroll to Top