Punjab: ਫ਼ਰੀਦਕੋਟ ‘ਚ ਇਸ ਦਿਨ ਹੋਵੇਗੀ ਛੁੱਟੀ, ਡਿਪਟੀ ਕਮਿਸ਼ਨਰ ਨੇ ਕੀਤਾ ਐਲਾਨ

ਫ਼ਰੀਦਕੋਟ 21 ਸਤੰਬਰ 2024: ਫ਼ਰੀਦਕੋਟ ਦੇ ਵਿਚ ਡਿਪਟੀ ਕਮਿਸ਼ਨਰ ਦੇ ਵਲੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ 23 ਤਾਰੀਖ਼ ਨੂੰ ਜ਼ਿਲ੍ਹਾ ਫ਼ਰੀਦਕੋਟ ‘ਚ ਛੁੱਟੀ ਦਾ ਐਲਾਨ ਕੀਤਾ ਹੈ| ਦੱਸ ਦੇਈਏ ਕਿ ਇਹ ਛੁੱਟੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਫਰੀਦਕੋਟ ਵਿਨੀਤ ਕੁਮਾਰ IAS ਦੇ ਵੱਲੋਂ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ| ਦੱਸ ਦੇਈਏ ਕਿ ਫ਼ਰੀਦਕੋਟ ‘ਚ ਇਸ ਦਿਨ ਸਰਕਾਰੀ ਦਫ਼ਤਰ ‘ਤੇ ਸਕੂਲਾਂ ਦੇ ਵਿੱਚ ਲੋਕਲ ਛੁੱਟੀ ਰਹੇਗੀ|

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ 23 ਸਤੰਬਰ ਨੂੰ ਫਰੀਦਕੋਟ ਜ਼ਿਲ੍ਹੇ ਅੰਦਰ ਸਮੂਹ ਸਰਕਾਰੀ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਇਕ ਦਿਨ ਦੀ ਛੁੱਟੀ ਰਹੇਗੀ।

 

 

Scroll to Top