7 ਅਕਤੂਬਰ 2024: ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਕਲਾਂ ’ਚ ਦੇ ਇੱਕ ਡੇਰੇ ਉਪਰ 6-7 ਹਮਲਾਵਰ ਆਏ ਅਤੇ ਉਨਾਂ ਨੇ ਘਰ ਦੇ ਮੈਂਬਰਾਂ ਉਪਰ ਗੋਲੀਆਂ ਚਲਾਈਆਂ, ਅਤੇ ਟਰੈਕਟਰ ਦੀ ਭੰਨਤੋੜ ਵੀ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ਼ ਏ.ਐਸ.ਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚ ਗਏ, ਅਤੇ ਉਥੇ ਚਲੇ 3 ਰੌਂਦ ਕਬਜੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਉੱਥੇ ਹੀ ਇਸ ਸਬੰਧੀ ਪਰਿਵਾਰ ਦੇ ਮੈਬਰਾਂ ਦਵਿੰਦਰ ਸਿੰਘ ਅਤੇ ਰਾਜਬੀਰ ਪੁੱਤਰ ਜੰਗਾ ਸਿੰਘ ਅਤੇ ਬੀਬੀ ਹਰਦੀਪ ਕੌਰ ਪਤਨੀ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਖੇਤਾਂ ਤੋਂ ਵਾਪਿਸ ਘਰ ਆ ਰਹੇ ਸੀ ਕਿ ਰਸਤੇ ’ਚ ਕੁੱਝ ਨੌਜਵਾਨ ਉਨਾਂ ਨਾਲ ਖੈਬੜ ਪਏ ਅਤੇ ਅਸੀਂ ਉਥੋਂ ਆਪਣੇ ਘਰ ਆ ਗਏ ਅਤੇ ਕੁੱਝ ਸਮੇ ਬਾਅਦ ਹੀ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਘਰ ਆ ਗਏ, ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਕਿਸਮਤ ਨਾਲ ਉਹ ਬਚ ਗਏ। ਉਨਾਂ ਨੇ ਪ੍ਰਸ਼ਾਸਨ ਕੋਲੋ ਮੰਗ ਕਰਦਿਆਂ ਕਿਹਾ ਕਿ ਮੁਲਜਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਸਬੰਧੀ ਮੌਕੇ ਤੇ ਪਹੁੰਚੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਦੋਸ਼ੀ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਟਾਲਾ ਰਿਪੋਰਟਰ: ਵਿੱਕੀ ਮਲਿਕ