SHO Arshpreet Kaur

Punjab: ਨਸ਼ਾ ਤਸਕਰੀ ਮਾਮਲੇ ‘ਚ SHO ਅਰਸ਼ਪ੍ਰੀਤ ਕੌਰ ਅਤੇ ਦੋਵੇਂ ਮੁੰਨਸੀ ਮੁਅੱਤਲ

ਚੰਡੀਗੜ੍ਹ, 24 ਅਕਤੂਬਰ 2024: ਮੋਗਾ (Moga) ‘ਚ ਥਾਣਾ ਕੋਟ ਇਸੇ ਖਾਂ ਥਾਣਾ ਦੀ ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ| ਇਸਦੇ ਨਾਲ ਹੀ ਦੋ ਥਾਣਾ ਮੁੰਨਸੀਆਂ ਨੂੰ ਵੀ ਮੁਅੱਤਲ ਕੀਤਾ ਹੈ | ਪੁਲਿਸ ਨੇ ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਅਤੇ ਹੋਰ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ‘ਚ ਐਸਐਚਓ ਵਜੋਂ ਤਾਇਨਾਤ ਅਰਸ਼ਪ੍ਰੀਤ ਕੌਰ ’ਤੇ ਨਸ਼ਾ ਤਸਕਰਾਂ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦਾ ਦੋਸ਼ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਨਸ਼ਾ ਤਸਕਰ ਦੀ ਮੱਦਦ ਕਰਨ ਅਤੇ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ | ਇਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਅਫੀਮ ਤਸਕਰਾਂ ਦੀ ਮੱਦਦ ਕਰਨ ਦਾ ਦੋਸ਼ ਹੈ।

ਪੁਲਿਸ (Moga) ਨੇ ਇਸ ਮਾਮਲੇ ‘ਚ ਫਿਲਹਾਲ ਇਸ ਮਾਮਲੇ ਵਿੱਚ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਇੰਚਾਰਜ ਬਲਖੰਡੀ, ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੀਤਾ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਵੀ ਪੜਤਾਲ ਕਰ ਰਹੀ ਹੈ।

Scroll to Top