school

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦਾ ਨਤੀਜ਼ਾ ਐਲਾਨਿਆ, 99.69 ਫ਼ੀਸਦੀ ਬੱਚੇ ਪਾਸ

ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਪੰਜਵੀਂ ਜਮਾਤ (Class V) ਦਾ ਨਤੀਜ਼ਾ ਐਲਾਨ ਦਿੱਤਾ ਹੈ | ਇਸ ਵਿੱਚ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ 100 ਫ਼ੀਸਦੀ ਨੰਬਰਾਂ ਤੀਜਾ ਨੰਬਰ ਹਾਸਲ ਕੀਤਾ ਹੈ। ਇਸ ਵਾਰ ਪ੍ਰੀਖਿਆ ਵਿੱਚ ਪਾਸ ਪ੍ਰਤੀਸ਼ਤ 99.69 ਫ਼ੀਸਦੀ ਰਹੀ। ਇਸ ਵਿਚ ਮੁੰਡਿਆ ਦੀ ਪਾਸ਼ ਪ੍ਰਤੀਸ਼ਤ 99.65 ਫ਼ੀਸਦੀ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤ 99.74 ਫ਼ੀਸਦੀ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਨੇ ਮੀਟਿੰਗ ਤੋਂ ਬਾਅਦ ਨਤੀਜੇ ਦਾ ਐਲਾਨ ਕੀਤਾ ਹੈ | ਤੁਸੀਂ https://www.pseb–ac.in/5th-class-result/ ਤੇ ਨਤੀਜ਼ਾ ਦੇਖ ਸਕਦੇ ਹੋ |

Scroll to Top